ਛਾਉਣੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Cantonment (ਕੈਨਟੋਨਮੈਂਅਟ) ਛਾਉਣੀ: ਇਕ ਦੇਸ਼ ਦੇ ਫੌਜੀਆਂ ਦੇ ਪੱਕੇ ਤੌਰ ਤੇ ਰਹਿਣ ਦੀ ਥਾਂ ਜਾਂ ਵੱਡਾ ਕੈਂਪ (camp)। ਭਾਰਤ ਵਿੱਚ ਸ਼ਹਿਰਾਂ ਦੇ ਨੇੜੇ ਫੌਜੀਆਂ ਦੇ ਰਹਿਣ ਵਾਸਤੇ ਵੱਖਰੇ ਸ਼ਹਿਰ ਜਿਵੇਂ ਜਲੰਧਰ ਛਾਉਣੀ, ਅੰਬਾਲਾ ਛਾਉਣੀ, ਫਿਰੋਜ਼ਪੁਰ ਛਾਉਣੀ, ਆਦਿ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਛਾਉਣੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਾਉਣੀ [ਨਾਂਇ] ਫ਼ੌਜੀਆਂ ਦੇ ਰਹਿਣ ਅਤੇ ਫ਼ੌਜੀ ਸਾਜੋ-ਸਮਾਨ ਰੱਖਣ ਦਾ ਇਲਾਕਾ, ਫ਼ੌਜ ਨਾਲ਼ ਸੰਬੰਧਿਤ ਇਲਾਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛਾਉਣੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਾਉਣੀ. ਦੇਖੋ, ਛਾਵਨੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2970, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛਾਉਣੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਛਾਉਣੀ : ਸੈਨਾ ਜਾਂ ਫ਼ੌਜ ਦੀਆਂ ਟੁਕੜੀਆਂ ਨੂੰ ਮੌਸਮ-ਸਹਿ (ਜਿਸ ਉਪਰ ਮੌਸਮ ਦਾ ਅਸਰ ਨਾ ਹੁੰਦਾ ਹੋਵੇ) ਪਨਾਹਗਾਹਾਂ (ਜਿਵੇਂ ਕਿ ਪ੍ਰਾਈਵੇਟ ਘਰ ਜਾਂ ਦੂਸਰੀਆਂ ਹੋਰ ਇਮਾਰਤਾਂ) ਜਿਹੜੀਆਂ ਕਿ ਫ਼ੌਜ ਨੂੰ ਪਨਾਹ ਦੇਣ ਦੇ ਮੰਤਵ ਲਈ ਲਈਆਂ ਜਾਂਦੀਆਂ ਹਨ, ਛਾਉਣੀ ਬਣਾਉਣਾ ਅਤੇ ਇਸ ਤਰ੍ਹਾਂ ਦੀ ਉਸਾਰੀ ਜਾਂ ਸੰਰਚਨਾ ਮੱਲਣ ਨੂੰ ਛਾਉਣੀ ਕਿਹਾ ਜਾਂਦਾ ਹੈ।
ਪੁਰਾਣੇ ਸਮੇਂ ਜਦੋਂ ਇਕ ਯੂਰਪੀ ਫ਼ੌਜ ਸਰਗਰਮ ਆੱਪਰੇਸ਼ਨਾਂ ਦੀ ਕਮਾਨ ਵਿਚ ਵਿਰੋਧੀ ਦਲਾਂ ਵੱਲੋਂ ਅਚਾਨਕ ਹਮਲਾ ਕਰਨ ਅਤੇ ਬਚਾਉਣ ਲਈ ਉਸ ਨੂੰ ਕਾਫ਼ੀ ਦੂਰ ਲਿਜਾਇਆ ਜਾਂਦਾ ਸੀ ਅਤੇ ਜੇ ਲੰਬੀ ਮੁਹਿੰਮ ਚਲਾਉਣ ਸਮੇਂ ਥੱਕ ਜਾਂਦੇ ਤਾਂ ਇਨ੍ਹਾਂ ਨੂੰ ਨੇੜੇ ਦੇ ਪਿੰਡਾਂ ਵਿਚ ਵਕਤੀ ਆਰਾਮ ਦਿੱਤਾ ਜਾਂਦਾ ਸੀ। ਇਸੇ ਨੂੰ ਉਦੋਂ ਛਾਉਣੀ ਕਹਿ ਦਿੱਤਾ ਜਾਂਦਾ ਸੀ। ਉੱਨੀਵੀਂ ਸਦੀ ਦੇ ਮੱਧ ਤੱਕ ਇਸ ਤਰ੍ਹਾਂ ਦੇ ਪੱਕੇ ਸੰਗਠਨ ਕੇਵਲ ਭਾਰਤ ਵਿਚ ਅੰਗਰੇਜ਼ੀ ਫ਼ੌਜਾਂ ਦੇ ਕਬਜ਼ੇ ਹੇਠ ਸਨ। ਇਹ ਆਮ ਕਰਕੇ ਮੂਲ ਨਿਵਾਸੀਆਂ ਦੀਆਂ ਬਸਤੀਆਂ ਦੇ ਚੁਗਿਰਦੇ ਤੋਂ ਕੁਝ ਫ਼ਾਸਲੇ ਤੇ ਹੁੰਦੀਆਂ ਸਨ।
ਪਹਿਲੇ ਵਿਸ਼ਵ ਯੁੱਧ ਵਿਚ ਫ਼ਰਾਂਸ ਉੱਤੇ ਹਵਾਈ ਚੜ੍ਹਾਈ ਕਰਨ ਤੋਂ ਪਹਿਲਾਂ ਸਿਖਲਾਈ ਦੌਰਾਨ ਅਮਰੀਕਨ ਫ਼ੌਜ ਨੂੰ ਛਾਉਣੀਆਂ ਵਿਚ ਪਨਾਹ ਦੇਣ ਦੇ ਮੰਤਵ ਲਈ ਬੜੀ ਤੇਜ਼ੀ ਨਾਲ ਇਕੋ ਡਿਜ਼ਾਈਨ ਦੇ ਲੱਕੜੀ ਦੇ ਦੋ-ਦੋ ਮੰਜ਼ਲੇ ਮਕਾਨ ਬਣਾਏ ਗਏ ਸਨ।
ਯੁੱਧ ਤੋਂ ਬਾਅਦ ਇਨ੍ਹਾਂ ਵਿਚੋਂ ਜ਼ਿਆਦਾਤਰ ਸਥਾਨ ਵੇਚ ਦਿੱਤੇ ਗਏ ਜਾਂ ਉਂਝ ਹੀ ਛੱਡ ਦਿੱਤੇ ਗਏ। ਇਸ ਲਈ ਜਦੋਂ ਦੂਸਰੇ ਵਿਸ਼ਵ ਯੁੱਧ ਦੀ ਅਮਰੀਕਨ ਫ਼ੌਜ ਇਕੱਠੀ ਹੋਣੀ ਸ਼ੁਰੂ ਹੋ ਗਈ ਤਾਂ ਟਿਕਾਣਿਆਂ ਦਾ ਨਵਾਂ ਸਮੂਹ ਪ੍ਰਾਪਤ ਕਰਨਾ ਪਿਆ ਅਤੇ ਸੰਰਚਨਾ ਦਾ ਕੰਮ ਤੇਜ਼ ਕੀਤਾ ਗਿਆ।
ਹ. ਪੁ.––ਐਨ. ਬ੍ਰਿ. 4 : 773
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2410, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First