ਛੇਕਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੇਕਣਾ [ਕਿਸ] (ਬਰਾਦਰੀ ਆਦਿ’ਚੋਂ) ਬਾਹਰ ਕੱਢਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛੇਕਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੇਕਣਾ ਕ੍ਰਿ—ਖੰਡਨ ਕਰਨਾ। ੨ ਨਿ੄੥ਧ ਕਰਨਾ। ੩ ਪੰਕਤੀ(ਪੰਗਤ) ਤੋਂ ਬਾਹਰ ਕੱਢਣਾ. ਸਮਾਜ ਅਤੇ ਜਾਤਿ ਤੋਂ ਬਾਹਰ ਕਰਨਾ। “ਰਾਮਰਾਇ ਕੋ ਛੇਕ ਸੁ ਦੀਨਾ.” (ਗੁਪ੍ਰਸੂ) ੪ ਸੂਰਾਖ਼ (ਛਿਦ੍ਰ) ਕਰਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5925, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੇਕਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਛੇਕਣਾ (ਪੰਥ ਤੋਂ): ਇਸ ਤੋਂ ਭਾਵ ਹੈ ਪੰਥ ਤੋਂ ਬਾਹਿਰ ਕਢਣਾ ਜਾਂ ਹਰ ਪ੍ਰਕਾਰ ਦੇ ਮੇਲ-ਜੋਲ ਤੋਂ ਵੰਚਿਤ ਕਰਨਾ। ਸਿੱਖ ਜਗਤ ਵਿਚ ਇਹ ਸਭ ਤੋਂ ਵਧ ਮਾੜੀ ਸਜ਼ਾ ਹੈ। ਕਿਸੇ ਗੰਭੀਰ ਗ਼ਲਤੀ ਕਾਰਣ ਹੀ ਇਹ ਦਿੱਤੀ ਜਾਂਦੀ ਹੈ, ਜਿਵੇਂ ਧਾਰਮਿਕ ਸਿੱਧਾਂਤਾਂ ਦੀ ਅਵਗਿਆ , ਪੰਥਕ ਹਿਤਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੰਮ , ਧਰਮ-ਗ੍ਰੰਥਾਂ ਦੀ ਬੇਅਦਬੀ ਆਦਿ। ਇਸ ਪ੍ਰਕਾਰ ਦੀ ਕੁਰਹਿਤ ਕਰਨ ਵਾਲੇ ਨੂੰ ਉਸੇ ਤਰ੍ਹਾਂ ਸਿੱਖ ਸਮਾਜ ਵਿਚੋਂ ਕਢ ਦਿੱਤਾ ਜਾਂਦਾ ਹੈ ਜਿਵੇਂ ਕਿਸੇ ਰਾਜਨੈਤਿਕ ਦਲ ਤੋਂ ਉਸ ਪਾਰਟੀ ਦੇ ਹਿਤਾਂ ਦੇ ਵਿਰੁੱਧ ਕੰਮ ਕਰਨ ਵਾਲੇ ਕਿਸੇ ਕਾਰਜ-ਕਰਤਾ ਨੂੰ। ਛੇਕੇ ਹੋਏ ਵਿਅਕਤੀ ਨਾਲ ਕਿਸੇ ਪ੍ਰਕਾਰ ਦਾ ਸੰਬੰਧ ਜਾਂ ਸੰਪਰਕ ਰਖਣ ਦੀ ਪੰਥਕ ਆਗਿਆ ਨਹੀਂ ਹੁੰਦੀ। ਇਸ ਪ੍ਰਕਾਰ ਦੇ ਛੇਕੇ ਹੋਏ ਨੂੰ ਸੰਗਤ-ਪੰਗਤ ਵਿਚ ਪੰਥਕ ਸੱਤਾ ਵਲੋਂ ਲਗੀ ਸਜ਼ਾ ਭੁਗਤਣ ਤੋਂ ਬਾਦ ਸ਼ਾਮਲ ਕੀਤਾ ਜਾ ਸਕਦਾ ਹੈ, ਪਰ ਫਿਰ ਵੀ ਇਸ ਨੂੰ ਦੂਜੇ ਸਿੱਖਾਂ ਦੇ ਬਰਾਬਰ ਨਹੀਂ ਸਮਝਿਆ ਜਾਂਦਾ। ਇਸ ਲਈ ਇਸ ਨੂੰ ‘ਗੰਢਲਾ ਸਿੱਖ’ ਸ਼ਬਦ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.