ਛੈਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੈਲ. ਵਿ—ਛਵਿ ਵਾਲਾ. ਸ਼ਕੀਲ. ਸ਼ੋਭਨ. ਸੁੰਦਰ. ਮਨੋਹਰ. ਖ਼ੂਬ੉੤ਰਤ. “ਆਏ ਬਨਕੈ ਛੈਲ ਬੁਲੰਦ.” (ਗੁਪ੍ਰਸੂ) ੨ ਬਾਂਕਾ । ੩ ਸਜਿਆ ਹੋਇਆ. ਸ਼੍ਰਿੰਗਾਰ ਸਹਿਤ। ੪ ਸੰਗ੍ਯਾ—ਸੁੰਦਰ ਜੁਆਨ ਪੁਰਖ. “ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ.” (ਆਸਾ ਫਰੀਦ) ਛੈਲ ਤੋਂ ਭਾਵ ਸ਼ੁਭ ਗੁਣਾਂ ਨਾਲ ਸ਼ੋਭਨ ਸਾਧੂ ਜਨ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੈਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛੈਲ (ਗੁ.। ਪ੍ਰਾਕ੍ਰਿਤ ਛਇਲਲੑ। ਪੰਜਾਬੀ ਛੈਲ* ਤੇ ਛੈਲਾ) ਛਬੀ ਵਾਲਾ, ਸੁੰਦਰ ਭਾਵ ਗ੍ਯਾਨੀ ਲੋਕ , ਤਤ ਸਰੂਪ ਦੇ ਬੋਧ ਵਾਲੇ। ਯਥਾ-‘ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ’। ਗ੍ਯਾਨੀਆਂ ਨੂੰ ਪਾਰ ਹੁੰਦੇ ਦੇਖ ਜਗ੍ਯਾਸੂ ਰੂਪ ਇਸਤ੍ਰੀ ਦਾ ਮਨ ਬੀ ਠਹਿਰ ਗਿਆ।

           ਦੇਖੋ, ‘ਛੈਲ ਛਬੀਲ

----------

* ਜੰਮੂ ਦੇ ਇਲਾਕੇ ਵਿਚ ਅਜੇ ਤਕ ਬੋਲਦੇ ਹਨ। ਮਲੂਮ ਹੁੰਦਾ ਹੈ ਸੰਸਕ੍ਰਿਤ ਛਾਵ ਤੋਂ। ਪ੍ਰਾਕ੍ਰਿਤ ਛਵਿਲਲੑ ਤੇ ਛਾਇਲਲੑ ਦੋਵੇਂ ਬਣੇ ਹਨ, ਉਸ ਤੋਂ ਪੰਜਾਬੀ ਦੇ ਛੈਲ ਤੇ ਛੈਲਾ ਬਣੇ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਛੈਲਾ ਤੋਂ ਛੈਲ, ਬਾਂਕੇ ਅਤੇ ਤ੍ਰੀਮਤਾਂ ਨੂੰ ਮੋਹਤ ਕਰਨ ਵਾਲੇ ਨਾਇਕ ਨੂੰ ਬੀ ਬੋਲਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20499, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.