ਜਟਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਟਾ (ਨਾਂ,ਇ) ਸਿਰ ਦੇ ਉਲਝੇ ਅਤੇ ਰੱਸੀ ਦੀ ਸ਼ਕਲ ਜਿਹੇ ਕੇਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਟਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਟਾ. ਸੰ. ਸੰਗ੍ਯਾ—ਸਿਰ ਦੇ ਉਲਝੇ ਅਤੇ ਰੱਸੀ ਦੀ ਸ਼ਕਲ ਦੇ ਕੇਸ਼. ਬੋਹੜ ਆਦਿ ਦਾ ਦੁੱਧ ਲਾ ਕੇ ਕਈ ਲੋਕ ਕੇਸਾਂ ਨੂੰ ਰੱਸੀ ਦੀ ਤਰ੍ਹਾਂ ਵੱਟ ਲੈਂਦੇ ਹਨ. ਰਾਮ ਚੰਦ੍ਰ ਜੀ ਨੇ ਵਣਵਾਸ ਸਮੇਂ ਆਖਿਆ ਸੀ. “ਜਟਾ: ਕ੍ਰਿਤ੍ਵਾ ਗਮਿ੆਴ਾਮਿ ਨ੍ਯਗ੍ਰੋਧੰ ੖੢ਰਮਾਨਯ.” (ਵਾਲਮੀਕਿ ਰਾਮਾਯਣ, ਅਯੋਧ੍ਯਾ ਕਾਂਡ, ਸਰਗ ੫੨) “ਜਟਾਮੁਕਟੁ ਤਨਿ ਭਸਮ ਲਗਾਈ.” (ਭੈਰ ਮ: ੧) ੨ ਬਿਰਛ ਦਾ ਬਾਰੀਕ ਤਣਾ । ੩ ਟਾਹਣੀ. ਸ਼ਾਖਾ। ੪ ਵੇਦਪਾਠ ਦੀ ਇੱਕ ਰੀਤਿ, ਜਿਸ ਵਿੱਚ ਪਹਿਲੇ ਪੜ੍ਹੇ ਪਦ ਨੂੰ ਦੁਬਾਰਾ ਅਗਲੇ ਪਦ ਨਾਲ ਮਿਲਾਕੇ ਪੜ੍ਹਿਆ ਜਾਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9023, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਟਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਟਾ (ਸੰ.। ਸੰਸਕ੍ਰਿਤ ਜਟਾ=ਜੁੜੇ ਹੋਏ ਵਾਲ) ਸਿਰ ਦੇ ਵਾਲ ਜੋ ਜਮਾਏ ਜਾਂਦੇ ਹਨ, ਲਿਟਾਂ। ਯਥਾ-ਸਿਧ ਸਾਧਿਕ ਬਹੁ ਜੋਗੀਆ ਕਰਿ ਜਟ ਜਟਾ ਜਟ ਜਾਟ।’ ਭਾਵ ਸਿਧ ਸਾਧਕ ਜੋਗੀ ਤਿੰਨੇ ਪ੍ਰਕਾਰ ਦੇ ਲੋਕ ਜਟਾਂ ਧਾਰਦੇ ਹਨ। ਪਹਿਲੇ ਜਟ ਦਾ ਅਰਥ ਜੂੜਾ ਤੇ ਬਾਕੀ ਤਿੰਨਾਂ ਦਾ ਜਟਾਂ ਅਰਥ ਹੈ, ਜੋ ਸਿਧ ਸਾਧਕ ਜੋਗੀ ਤਿੰਨਾਂ ਲਈ ਤਿੰਨ ਪਦ ਵਰਤੇ ਹਨ।         ਦੇਖੋ , ‘ਜਟਾ ਮੁਕਟ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.