ਜਨਰਲ ਸਕੱਤਰ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
General Secretary ਜਨਰਲ ਸਕੱਤਰ : ਲਾਈਅਨ ਫ਼ਰਾਂਸ ਵਿਚ ਸਥਿਤ ਜਨਾਲ ਸਕੱਤਰੇਤ ਪ੍ਰਤੀ ਦਿਨ 24 ਘੰਟੇ ਅਤੇ ਸਾਲ ਵਿਚ 365 ਦਿਨ ਕੰਮ ਕਰਦਾ ਹੈ ਅਤੇ ਸਕੱਤਰ ਜਨਰਲ ਇਸ ਦਾ ਸੰਚਾਲਕ ਹੈ। 80 ਨਾਲੋਂ ਅਧਿਕ ਦੇਸ਼ਾਂ ਦੇ ਅਧਿਕਾਰੀ ਸੰਗਠਨ ਦੀਆਂ ਚਾਰ ਸਰਕਾਰੀ ਭਾਸ਼ਾਵਾਂ, ਅਰਬੀ , ਅੰਗ੍ਰੇਜ਼ੀ, ਫਰਾਂਸੀਸੀ ਅਤੇ ਸਪੈਨੀ ਵਿਚੋਂ ਕਿਸੇ ਵਿਚ ਮਿਲਕੇ ਕੰਮ ਕਰਦੇ ਹਨ। ਸਕੱਤਰੇਤ ਦੇ ਸੰਸਾਰ ਵਿਚ ਸਤ ਪ੍ਰਾਦੇਸ਼ਿਕ ਦਫ਼ਤਰ ਹਨ। ਅਰਜਨਟਾਈਨ, ਕੈਮੇਰੂਨ, ਕੋਟੇ ਡੀ, ਅਪੀਦੋਆਇਰ, ਐਲ.ਸਾਲੇਵਡਰ, ਕੀਨੀਆ, ਥਾਈਲੈਂਡ ਅਤੇ ਜਿੰਬਾਬਾਵੇ ਵਿਚ, ਅਤੇ ਇਸਦੇ ਨਾਲ ਹੀ ਨਿਊਯਾਰਕ ਵਿਚ ਸੰਯੁਕਤ ਰਾਸ਼ਟਰਵਿਚ ਅਤੇ ਬਰਸੇਲਜ਼ ਵਿਚ ਯੂਰਪੀਅਨ ਯੂਨੀਅਨ ਵਿਚ ਇਸਦੇ ਵਿਸ਼ੇਸ਼ ਪ੍ਰਤਿਨਿਧੀ ਹਨ। ਰਾਸ਼ਟਰੀ ਕੇਂਦਰੀ ਬਿਊਰੋ (ਐਨ.ਸੀ.ਬੀ.)-ਹਰ ਇੰਟਰਪੋਲ ਮੈਂਬਰ ਦੇਸ਼ ਰਾਸ਼ਟਰੀ ਕੇਂਦਰੀ ਬਿਊਰੋ ਸਥਾਪਤ ਕਰਦਾ ਹੈ ਜਿਸ ਵਿਚ ਰਾਸ਼ਟਰੀ ਕਾਨੂੰਨ ਪਾਲਣਾ ਅਫਸਰਾਂ ਦਾ ਅਮਲਾ ਹੁੰਦਾ ਹੈ। ਐਨਸੀਬੀ ਜਨਰਲ ਸਕਤਰੇਤ, ਪ੍ਰਾਦੇਸ਼ਿਕ ਦਫ਼ਤਰਾਂ ਅਤੇ ਸਮੁੰਦਰ-ਪਤਰ ਦੀਆਂ ਤਫਤੀਸਾਂ ਅਤੇ ਭਗੋੜਿਆਂ ਦੀ ਸਥਿਤੀ ਅਤੇ ਗ੍ਰਿਫਤਾਰੀ ਸਬੰਧੀ ਸਹਾਇਤਾ ਚਾਹੁਣ ਵਾਲੇ ਹੋਰ ਮੈਂਬਰ ਦੇਸ਼ਾਂ ਲਈ ਨਾਮਜ਼ਦ ਸੰਪਰਕ ਸਥਾਨ ਹੈ।
ਇੰਟਰਪੋਲ ਦੀਆਂ ਫ਼ਾਈਲਾਂ ਦੇ ਕੰਟਰੋਲ ਲਈ ਕਮਿਸ਼ਨ-ਇਹ ਇਕ ਸੁਤੰਤਰ ਸੰਸਥਾ ਹੈ ਜਿਸਦਾ ਆਗਿਆ ਪੱਤਰ ਤਿੰਨ-ਪੱਖੀ ਹੁੰਦਾ ਹੈ: (1) ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਇੰਟਰਪੋਲ ਦੁਆਰਾ ਵਿਅਕਤੀਗਤ ਸੂਚਨਾ ਦੀ ਪ੍ਰਾਸੈਸਿੰਗ ਸੰਗਠਨ ਦੇ ਵਿਨਿਯਮਾਂ ਅਨੁਸਾਰ ਹੈ, (2) ਵਿਅਕਤੀਗਤ ਸੂਚਨਾ ਦੀ ਪ੍ਰਾਸੈਸਿੰਗ ਨਾਲ ਸਬੰਧਤ ਕਿਸੇ ਪ੍ਰਾਜੈਕਟ , ਕਾਰਜ , ਨਿਯਮਾਂ ਦੇ ਸੈੱਟ ਜਾਂ ਕਿਸੇ ਹੋਰ ਮਾਮਲੇ ਬਾਰੇ ਇੰਟਰਪੋਲ ਨੂੰ ਸਲਾਹ ਦੇਣਾ, ਅਤੇ (3) ਇੰਟਰਪੋਲ ਦੀਆਂ ਫ਼ਾਈਲਾਂ ਵਿਚ ਦਰਜ ਸੂਚਨਾ ਸਬੰਧੀ ਬੇਨਤੀਆਂ ਨੂੰ ਪ੍ਰਾਸੈੱਸ ਕਰਨਾ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First