ਜਵਾਬਦੇਹੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਵਾਬਦੇਹੀ [ਨਾਂਇ] ਜ਼ੁੰਮੇਵਾਰੀ , ਜਵਾਬ ਦੇਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਵਾਬਦੇਹੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Accountability ਜਵਾਬਦੇਹੀ: ਜਵਾਬਦੇਹੀ ਕਈ ਅਰਥਾਂ ਸਹਿਤ ਨੈਤਿਕਤਾ ਅਤੇ ਵਿਵਸਥਾ ਦੀ ਧਾਰਨ ਹੈ। ਇਸਨੂੰ ਅਕਸਰ ਜ਼ਿੰਮੇਵਾਰੀ, ਉੱਤਰਦਾਇਤਾ , ਨਿੰਦਣਯੋਗਤਾ, ਦੇਣਦਾਰੀ ਅਤੇ ਹਿਸਾਬ-ਕਿਤਾਬ ਦੇਣ ਦੀ ਆਸ ਨਾਲ ਸਬੰਧਤ ਹੋਰ ਸ਼ਬਦਾਂ ਦੇ ਸਮਾਨਾਰਥਕ ਰੂਪ ਵਿਚ ਵਰਤਿਆ ਜਾਂਦਾ ਹੈ। ਵਿਵਸਥਾ ਦੇ ਇਕ ਪੱਖ ਵਜੋਂ ਇਹ ਸਰਕਾਰੀ ਖੇਤਰ , ਲਾਭ-ਰਹਿਤ ਅਤੇ ਪ੍ਰਾਈਵੇਟ (ਨਿਗਮਿਤ) ਜਗਤ ਦੀਆਂ ਸਮੱਸਿਆਵਾਂ ਨਾਲ ਸਬੰਧਤ ਵਿਚਾਰ-ਵਟਾਂਦਰੇ ਦਾ ਕੇਂਦਰ ਰਹੀ ਹੈ। ਲੀਡਰਸ਼ਿਪ ਭੂਮਿਕਾ ਵਿਚ ਜਵਾਬਦੇਹੀ ਪ੍ਰਸ਼ਾਸਨ, ਵਿਵਸਥਾ ਸਹਿਤ ਕਿਰਿਆਵਾਂ, ਉਤਪਾਦਨਾਂ, ਫ਼ੈਸਲਿਆਂ ਅਤੇ ਪਲਿਸੀਆਂ ਅਤੇ ਭੂਮਿਕਾ ਜਾਂ ਰੋਜ਼ਗਾਰ ਪਦ ਦੀ ਸੀਮਾ ਅੰਦਰ ਇਸਨੂੰ ਲਾਗੂ ਕਰਨ ਅਤੇ ਇਨ੍ਹਾਂ ਦੇ ਸਿੱਟਿਆਂ ਵਜੋਂ ਰਿਪੋਰਟ ਕਰਨ, ਵਿਆਖਿਆ ਕਰਨ ਅਤੇ ਉਤਰਦਾਈ ਹੋਣ ਦੀ ਜ਼ਿੰਮੇਵਾਰੀ ਸਹਿਤ ਜ਼ਿੰਮੇਵਾਰੀ ਨੂੰ ਮੰਨਣਾ ਅਤੇ ਗ੍ਰਹਿਣ ਕਰਨਾ ਹੈ।

      ਵਿਵਸਥਾ ਨਾਲ ਸਬੰਧਤ ਸ਼ਬਦ ਵਜੋਂ ਜਵਾਬਦੇਹੀ ਨੂੰ ਪਰਿਭਾਸ਼ਿਤ ਕਰਨਾ ਮੁਸ਼ਕਿਲ ਹੈ। ਇਸ ਨੂੰ ਅਕਸਰ ਵਿਅਕਤੀਆਂ ਵਿਚਕਾਰ ਲੇਖਾ-ਪ੍ਰਦਾਨ ਸਬੰਧ ਵਜੋਂ ਦਰਸਾਇਆ ਜਾਂਦਾ ਹੈ ਜਿਵੇਂ ਕਿ ੳ, ਅ ਨੂੰ ਜਵਾਬਦੇਹ ਹੈ ਜਦੋਂ ਕਿ ੳ ਦਾ ਅ ਨੂੰ ੳ ਦੇ (ਭੂਤ ਜਾਂ ਭਵਿੱਖ) ਦੇ ਕਾਰਜਾਂ ਅਤੇ ਨਿਰਣਿਆਂ ਨੂੰ ਉਚਿਤ ਸਾਬਤ ਕਰਨ ਲਈ ਸੂਚਿਤ ਕਰਨ ਦੀ ਜ਼ਿੰਮੇਵਾਰੀ ਹੈ ਅਤੇ ਇਸਦੇ ਨਤੀਜੇ ਵਜੋਂ ਦੁਰਾਚਾਰ ਦੀ ਸੂਰਤ ਵਿਚ ਸਜ਼ਾ ਪਾਉਣ ਦਾ ਪਾਤਰ ਹੈ। ਜਵਾਬਦੇਹੀ ਉਚਿਤ ਉਤਰਦਾਇਤਾ ਪ੍ਰਥਾਵਾਂ ਤੋਂ ਬਿਨ੍ਹਾਂ ਨਹੀਂ ਹੋ ਸਕਦੀ, ਦੂਜੇ ਸ਼ਬਦਾਂ ਵਿਚ ਜਵਾਹਬਦੇਹੀ ਦੇ ਸਾਧਨ ਦੀ ਅਣਹੋਂਦ ਜਵਾਬਦੇਹੀ ਦੀ ਅਣਹੋਂਦ ਹੁੰਦੀ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.