ਜਾਇਜ਼ ਬੱਚਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Legitimate Child_ਜਾਇਜ਼ ਬੱਚਾ: ਵਾਰਟਨ ਦੀ ਲਾ ਲੈਕਸੀਕਨ ਮੁਤਾਬਕ ਜਾਇਜ਼ ਬੱਚਾ ਉਹ ਹੁੰਦਾ ਹੈ ਜਿਸ ਦੇ ਮਾਂ ਬਾਪ ਵਿਚਕਾਰ ਉਸ ਦੇ ਨਿੰਮਣ ਜਾਂ ਜੰਮਣ ਸਮੇਂ ਵਿਆਹਕ ਸਬੰਧ ਕਾਇਮ ਸਨ। ਭਾਰਤੀ ਸ਼ਹਾਦਤ ਐਕਟ, 1872 ਦੀ ਧਾਰਾ 112 ਅਨੁਸਾਰ ਵਿਆਹਤ ਸਥਿਤੀ ਦੇ ਦੌਰਾਨ ਜਨਮੇ ਬੱਚੇ ਦੇ ਜਾਇਜ਼ ਹੋਣ ਦਾ ਨਿਰਣਈ ਸਬੂਤ ਹੈ। ਅਜਿਹੇ ਬੱਚੇ ਦਾ ਜਨਮ ਜਾਂ ਤਾਂ ਵਿਆਹਤ ਸਥਿਤੀ ਦੀ ਕਾਇਮੀ ਦੇ ਦੌਰਾਨ ਹੋਣਾ ਚਾਹੀਦਾ ਹੈ ਜਾਂ ਵਿਆਹ ਟੁਟਣ ਤੋਂ 280 ਦਿਨਾਂ ਦੇ ਅੰਦਰ ਹੋਇਆ ਹੋਣਾ ਚਾਹੀਦਾ ਹੈ ਅਤੇ ਉਹ ਵੀ ਤਦ ਜੇ ਮਾਤਾ ਉਸ ਦੌਰਾਨ ਅਣਵਿਆਹੀ ਰਹੀ ਹੋਵੇ। ਪਰ ਇਸ ਨਿਰਣੇਈ ਸਬੂਤ ਦਾ ਵੀ ਖੰਡਨ ਕੀਤਾ ਜਾ ਸਕਦਾ ਹੈ। ਉਸ ਸਬੂਤ ਦੇ ਖੰਡਨ ਲਈ ਇਹ ਵਿਖਾਉਣਾ ਜ਼ਰੂਰੀ ਹੈ ਕਿ ਵਿਆਹ ਦੀਆਂ ਧਿਰਾਂ ਦੀ ਇਕ ਦੂਜੇ ਪ੍ਰਤੀ ਪਹੁੰਚ ਅਜਿਹੇ ਕਿਸੇ ਉਸ ਸਮੇਂ ਨਹੀਂ ਸੀ ਜਦ ਉਸ ਦਾ ਗਰਭ ਧਾਰਨ ਕੀਤਾ ਜਾ ਸਕਦਾ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1569, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.