ਜਾਣੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਾਣੁ. ਵਿ—ਗ੍ਯਾਤਾ. ਗ੍ਯਾਨਵਾਨ. ਜਾਣਨ ਵਾਲਾ. “ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ.” (ਸ੍ਰੀ ਮ: ੫) “ਅੰਧੀ ਦੁਨੀਆ , ਸਾਹਿਬ ਜਾਣੁ.” (ਆਸਾ ਮ: ੧) ੨ ਕ੍ਰਿ—ਜਾਣਨਾ. “ਆਪੇ ਆਖਣੁ ਆਪੇ ਜਾਣੁ.” (ਮ: ੧ ਵਾਰ ਰਾਮ ੧) ੩ ਵ੍ਯ—ਮਾਨੋ. ਗੋਯਾ. “ਜਾਣੁ ਨ ਜਾਏ ਮਾਈਆਂ ਜੂਝੇ ਸੂਰਮੇ.” (ਚੰਡੀ ੩) ੪ ਜਾਣ (ਗਮਨ ਕਰਨ) ਵਾਲਾ. “ਕਹਾ ਤੇ ਆਇਆ ਕਹਾ ਇਹੁ ਜਾਣੁ.” (ਮ: ੧ ਵਾਰ ਮਲਾ) ੫ ਫ਼ਾ ਜ਼ਯਾਨ. ਸੰਗ੍ਯਾ—ਹਾਨੀ. ਨੁਕ਼ਨ. “ਵਾਹੇਂਦੜ ਜਾਣੁ.” (ਮ: ੨ ਵਾਰ ਮਾਝ) ਆਕਾਸ਼ ਨੂੰ ਤੀਰ ਵਾਹੁਣ ਵਾਲੇ ਦਾ ਹੀ ਨੁਕ਼ਨ ਹੈ, ਕਿਉਂਕਿ ਹਟਕੇ ਉਸੇ ਪੁਰ ਆਵੇਗਾ, ਆਕਾਸ਼ ਦਾ ਕੁਝ ਨਹੀਂ ਵਿਗੜੇਗਾ। ੬ ਅ਼ਨ. ਦੋ. ਵਿਕਾਰ. ਅ੶ਬ। ੭ ਦੇਖੋ, ਸੁਜਾਣ ਅਤੇ ਜਾਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜਾਣੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜਾਣੁ (ਕ੍ਰਿ.। ਸੰਸਕ੍ਰਿਤ ਗ੍ਯਾਨ। ਧਾਤੂ , ਗ੍ਯਾ। ਪੰਜਾਬੀ ਜਾਣਨਾ ਤੋਂ) ਜਾਣੋਂ। ਯਥਾ-‘ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ’।
ਦੇਖੋ , ‘ਬੇਈ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23629, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First