ਜਾਦੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਾਦੂ [ਨਾਂਪੁ] ਮੰਤਰ , ਟੂਣਾ , ਤਲਿਸਮ; ਇੰਦਰਜਾਲ; ਅਦਭੁਤ ਖੇਡ [ਵਿਸ਼ੇ] (ਵਿਅੰਗ) ਮੂਰਖ , ਝੁੱਲੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਾਦੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜਾਦੂ. ਫ਼ਾ ਸੰਗ੍ਯਾ—ਇੰਦ੍ਰਜਾਲ. ਤਿ਼ਲ੎ਮ। ੨ ਮੰਤ੍ਰਯੰਤ੍ਰ. ਟੂਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਾਦੂ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜਾਦੂ, (ਫ਼ਾਰਸੀ : ਜਾਦੂ, ; ਪੁਰਾਤਨ \ ਫ਼ਾਰਸੀ : ਯਾਦੂ; ਪਹਿਲਵੀ : ਯਾਤੁਕ; ਜ਼ੰਦ, ਯਾਤੁ; ਸੰਸਕ੍ਰਿਤ : यातु=ਭੂਤ) : ੧.ਟੂਣਾ, ਮੰਤਰ, ਤਲਿਸਮ; ੨. ਛਲ, ਇੰਦਰਜਾਲ; ੩. ਅਦਭੁਤ-ਖੇਡ ਕਰਨ ਵਾਲੇ

–ਜਾਦੂ ਉਹ ਜੋ ਸਿਰ ਚੜ੍ਹ ਕੇ ਬੋਲੇ, ਅਖੌਤ : ਤਦਬੀਰ ਓਹੀ ਚੰਗੀ ਜਿਹੜੀ ਕਾਰਗਰ ਹੋਵੇ ਤੇ ਜਿਸ ਨੂੰ ਦੁਸ਼ਮਣ ਵੀ ਮੰਨ ਲੈਣ

–ਜਾਦੂ ਉਲਟਾ ਪੈਣਾ, ਮੁਹਾਵਰਾ : ਜਾਦੂ ਦਾ ਅਸਰ ਜਾਦੂ ਕਰਨ ਵਾਲੇ ਉੱਤੇ ਪੈਣਾ

–ਜਾਦੂ-ਸਾਜ਼, ਵਿਸ਼ੇਸ਼ਣ \ ਪੁਲਿੰਗ \ : ਜਾਦੂਗਰ : ‘ਸਦ ਸ਼ਾਵਾਸ ਉਸ ਨੂੰ ਜਿਸ ਤੈਨੂੰ ਜਾਦੂਸਾਜ਼ ਬਣਾਇਆ’

(ਗੁਲਜ਼ਾਰ ਯੂਸਫ਼)

–ਜਾਦੂਹਾਰਾ, ਵਿਸ਼ੇਸ਼ਣ : ਜਾਦੂਗਰ

–ਜਾਦੂ ਕਰਨਾ, ਮੁਹਾਵਰਾ : ਵਸ ਕਰ ਲੈਣਾ

(ਲੁਧਿਆਨਾ ਕੋਸ਼)

–ਜਾਦੂ ਚਲਣਾ, ਮੁਹਾਵਰਾ : ੧.ਕੰਮ ਬਣ ਜਾਣਾ; ੨. ਅਸਰ ਹੋਣਾ

–ਜਾਦੂ ਚਲਾਉਣਾ, ਮੁਹਾਵਰਾ : ਜਾਦੂ ਦਿਖਾਲਣਾ

–ਜਾਦੂ ਜਗਾਉਣਾ, ਮੁਹਾਵਰਾ : ਟੂਣੇ ਨੂੰ ਤਾਜ਼ਾ ਕਰਨਾ, ਅਜ਼ਮਾਉਣਾ

–ਜਾਦੂ ਟੁੱਟਣਾ, ਮੁਹਾਵਰਾ : ਅਸਰ ਨਾ ਰਹਿਣਾ, ਰੋਹਬ ਨਾ ਰਹਿਣਾ, ਪਰਭਾਵ ਨਾ ਰਹਿਣਾ

–ਜਾਦੂ ਟੂਣਾ, ਪੁਲਿੰਗ : ਜਾਦੂ

–ਜਾਦੂ ਦਾ ਪੁਤਲਾ, ਪੁਲਿੰਗ : ੧.ਉਸ ਸ਼ਖ਼ਸ ਦੀ ਮੂਰਤ ਜਿਸ ਉੱਤੇ ਜਾਦੂ ਕਰਨਾ ਹੋਵੇ; ੨. ਨਿਗਾਹ ਨਾਲ ਆਸ਼ਕ ਦੇ ਦਿਲ ਨੂੰ ਮੋਹ ਲੈਣ ਵਾਲਾ ਮਾਸ਼ੂਕ

–ਜਾਦੂ ਦਿਖਾਲਣਾ, ਮੁਹਾਵਰਾ : ਜਾਦੂ ਦੇ ਕਰਤਬ ਦਿਖਾਉਣਾ, ਜਾਦੂ ਦੀ ਵਰਤੋਂ ਕਰਨਾ

(ਲੁਧਿਆਨਾ ਕੋਸ਼)

–ਜਾਦੂ ਦੀ ਲਾਲਟੈਨ, ਇਸਤਰੀ ਲਿੰਗ : ਚਿਤਰ ਦਰਸ਼ਕ ਲਾਲਟੈਨ, ਸ਼ੀਸ਼ੇ ਦੀ ਪਲੇਟ ਤੇ ਬਣੀ ਤਸਵੀਰ ਅਰਥਾਤ ਸਲਾਈਡ ਨੂੰ ਇਸ ਲਾਲਟੈਨ ਵਿੱਚ ਲਾਇਆ ਜਾਂਦਾ ਹੈ, ਸਲਾਈਡ ਦੇ ਪਿਛਲੇ ਪਾਸੇ ਇੱਕ ਤੇਜ਼ ਰੌਸ਼ਨੀ ਹੁੰਦੀ ਹੈ ਅਤੇ ਮੂਹਰਲੇ ਪਾਸੇ ਇੱਕ ਵਡ-ਦਰਸ਼ੀ ਲੈਨਜ਼ ਲੱਗਿਆ ਰਹਿੰਦਾ ਹੈ, ਤਸਵੀਰ ਵਿੱਚੋਂ ਦੀ ਆਉਣ ਵਾਲੀ ਰੌਸ਼ਨੀ ਦਾ ਬਹੁਤ ਵੱਡਾ ਪ੍ਰਤੀਬਿੰਬ ਪਰਦੇ ਤੇ ਪੈਂਦਾ ਹੈ

–ਜਾਦੂ ਪੜ੍ਹਨਾ, ਮੁਹਾਵਰਾ : ਕਿਸੇ ਨੂੰ ਕਾਬੂ ਕਰਨ ਲਈ ਮੰਤਰ ਪੜ੍ਹਨਾ

–ਜਾਦੂ ਪਾਉਣਾ, ਮੁਹਾਵਰਾ : ਜਾਦੂ ਕਰਨਾ

–ਜਾਦੂ ਬਿਆਨ, ਵਿਸ਼ੇਸ਼ਣ : ਜਿਸ ਦੇ ਬਿਆਨ ਵਿੱਚ ਜਾਦੂ ਜਿਹਾ ਅਸਰ ਹੋਵੇ

–ਜਾਦੂ ਭਰਿਆ, ਵਿਸ਼ੇਸ਼ਣ : ਅਸਰ ਵਾਲਾ, ਲੁਭਾਉਣ ਵਾਲਾ, ਮੋਹਕ

–ਜਾਦੂ ਲਾਹੁਣਾ, ਮੁਹਾਵਰਾ : ਟੂਣੇ ਦਾ ਅਸਰ ਦੂਰ ਕਰਨਾ, ਭੂਤ ਪ੍ਰੇਤ ਦਾ ਸਾਇਆ ਦੂਰ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 44, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-06-06-11-47-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.