ਜਿਤੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਿਤੁ. ਦੇਖੋ, ਜਿਤ। ੨ ਕ੍ਰਿ. ਵਿ—ਜਬਕਿ. “ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ?” (ਵਾਰ ਆਸਾ) ੩ ਜਿਧਰ. ਜਿਸ ਪਾਸੇ. “ਜਿਤੁ ਕੋ ਲਾਇਆ ਤਿਤੁ ਹੀ ਲਾਗਾ.” (ਆਸਾ ਕਬੀਰ) ੪ ਜਿੱਥੇ. ਜਹਾਂ. “ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ?” (ਸੂਹੀ ਮ: ੫) ੫ ਜਿਸ ਤੋਂ. ਜਿਸ ਸੇ. “ਬਧਾ ਛੁਟਹਿ ਜਿਤੁ.” (ਸ੍ਰੀ ਮ: ੧ ਪਹਰੇ) ੬ ਸਰਵ—ਜਿਸ. “ਜਿਤੁ ਦਿਹਾੜੇ ਧਨ ਵਰੀ.” (ਸ. ਫਰੀਦ) “ਜਿਤੁ ਸੇਵਿਐ ਸੁਖ ਹੋਇ ਘਨਾ.” (ਬਿਲਾ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First