ਜਿੰਦ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਿੰਦ (ਨਾਂ,ਇ) ਜਾਨ; ਰੂਹ; ਸੁਆਸ; ਜ਼ਿੰਦਗਾਨੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜਿੰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜਿੰਦ [ਨਾਂਇ] ਜਾਨ, ਪ੍ਰਾਣ , ਜੀਵਨ , ਜ਼ਿੰਦਗੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25556, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜਿੰਦ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਜਿੰਦ, (ਫ਼ਾਰਸੀ : ਜ਼ਿੰਦਗੀ,
) \ ਇਸਤਰੀ ਲਿੰਗ : ੧.ਪ੍ਰਾਣ, ਜਾਨ; ੨. ਰੂਹ ; ਜੀਵਨ ਸੱਤਾ; ੩. ਮਨ, ਅੰਤਹਕਰਣ ; ੪. ਜੀਵਨ, ਜ਼ਿੰਦਗਾਨੀ
–ਜਿੰਦ ਸੁਖਾਲੀ ਹੋਣਾ, ਮੁਹਾਵਰਾ : ਖਹਿੜਾ ਛੁੱਟਣਾ, ਪਿੱਛਾ ਛੁਟਣਾ
–ਜਿੰਦ ਸੁਖਾਲੀ ਕਰਨਾ, ਮੁਹਾਵਰਾ : ਪਿੱਛਾ ਛੱਡਣਾ, ਖਹਿੜਾ ਛੱਡਣਾ
–ਜਿੰਦ ਕੁਹਣਾ, ਮੁਹਾਵਰਾ : ਬਹੁਤ ਮਿਹਨਤ ਕਰਨਾ ਜਾਨ ਮਾਰ ਕੇ ਕੰਮ ਕਰਨਾ
–ਜਿੰਦ ਖ਼ਲਾਸੀ ਹੋਣਾ, ਮੁਹਾਵਰਾ : ਜਾਨ ਛੁਟਣਾ, ਛੁਟਕਾਰਾ ਹੋਣਾ : ‘ਮਗਰੋਂ ਲਹਿ ਜਾਵੇ ਉਹ ਭਾਈ ਹੋਵੇ ਜਿੰਦ ਖਲਾਸੀ’
(ਗੁਲਜ਼ਾਰ ਯੂਸਫ਼)
–ਜਿੰਦ ਤਲੀ ਤੇ ਰੱਖਣਾ, ਮੁਹਾਵਰਾ :ਮਰਨ ਲਈ ਤਿਆਰ ਰਹਿਣਾ ‘ਆਂਹਦਾ ਏ ਨਾਈ ਮੈਂ ਘਣਿਆਂ ਦਿਨਾਂ ਦੀ ਵਾਨਾਂ ਜਿੰਦ ਤੱਲੀ ਤੇ ਰੱਖੀ’
(ਬਾਰ ਦੇ ਢੋਲੇ )
–ਜਿੰਦ-ਦਾਤਾ, ਪੁਲਿੰਗ : ਪ੍ਰਾਣ-ਦਾਤਾ, ਜੀਆਦਾਨ ਦੇਣ ਵਾਲਾ
–ਜਿੰਦ ਮਾਰਨਾ, ਮੁਹਾਵਰਾ : ੧.ਜਾਨੋਂ ਮਾਰ ਸੁੱਟਣਾ; ੨. ਹੱਦੋਂ ਬਾਹਰ ਜਤਨ ਕਰਨਾ ; ਬਹੁਤ ਮਿਹਨਤ ਕਰਨਾ
–ਜਿੰਦ ਵੜ ਵੜ ਕੇ ਨਿਕਲਣਾ, ਮੁਹਾਵਰਾ : ਬਹੁਤ ਦੁਬਿਧਾ ਵਿੱਚ ਹੋਣਾ, ਸਖ਼ਤ ਤਕਲੀਫ਼ ਵਿੱਚ ਹੋਣਾ, ਡਰਨਾ, ਸਹਿਮਣਾ : ‘ਹਾਸ਼ਮ ਦੀ ਜਿੰਦ ਵੜ ਵੜ ਨਿਕਲੇ, ਮੂੰਹ ਕਿਵੇਂ ਹੁਣ ਫੇਰੇ’
(ਸੈਫ਼ੁਲ ਮਲੂਕ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 98, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-06-20-02-23-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First