ਜੀਵਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਨ [ਨਾਂਪੁ] ਜ਼ਿੰਦਗੀ, ਜਿੰਦ , ਜਾਨ, ਪ੍ਰਾਣ; ਪ੍ਰਾਣੀ , ਜੀਵੰਤ ਰੂਪ , ਜਿਊਂਦੀ-ਜਾਗਦੀ ਤਸਵੀਰ; ਉਮਰ , ਆਯੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਵਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਨ. ਦੇਖੋ, ਜੀਵਣ। ੨ ਜ਼ਿੰਦਗੀ. “ਜੀਵਨਸੁਖੁ ਸਭੁ ਸਾਧ ਸੰਗਿ.” (ਬਿਲਾ ਮ: ੫) ੩ ਜਲ. “ਦੇ ਜੀਵਨ ਜੀਵਨ ਸੁਖਕਾਰੀ.” (ਗੁਪ੍ਰਸੂ) ੪ ਉਪਜੀਵਿਕਾ. ਗੁਜ਼ਾਰਾ। ੫ ਪਵਨ। ੬ ਘੀ. ਘ੍ਰਿਤ। ੭ ਕਰਤਾਰ. ਵਾਹਗੁਰੂ। ੮ ਪੁਤ੍ਰ। ੯ ਇਕ ਮਾਤ੍ਰਕ ਛੰਦ. ਦੇਖੋ, ਅਜੂਬਾ। ੧੦ ਭਾਈ ਭਗਤੂ ਦਾ ਛੋਟਾ ਪੁਤ੍ਰ, ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾ੡੒ਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ, ਜਿਸ ਦੀ ਔਲਾਦ ਹੁਣ ਭੁੱਚੋ, ਭਾਈ ਕੇ ਚੱਕ ਆਦਿ ਵਿੱਚ ਵਸਦੀ ਹੈ.

ਸੰਤਦਾਸ ਦੇ ਪੁਤ੍ਰ—ਰਾਮ ਸਿੰਘ , ਫਤੇ ਸਿੰਘ, ਬਖਤੂ ਸਿੰਘ, ਤਖਤੂ ਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ, ਭਗਤੂ ਭਾਈ। ੧੧ ਦੇਖੋ, ਲਹੌਰ ਦਾ ਅੰਗ ੮.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਵਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੀਵਨ (ਸੰ.। ਸੰਸਕ੍ਰਿਤ) ੧. ਜ਼ਿੰਦਗੀ, ਜਾਨ। ਯਥਾ-‘ਗੁਰੁ ਮੇਰੀ ਜੀਵਨਿ’। ਤਥਾ-‘ਜੀਵਨ ਗਤਿ ਭਾਤੇ’ ਜੀਵਨੇ ਦੀ ਪ੍ਰਾਪਤੀ ਦਾ ਪ੍ਰਕਾਰ। ਜੀਵਨ ਮੁਕਤੀ ਦਾ ਪ੍ਰਕਾਰ। ਤਥਾ-‘ਸੋ ਕਿਉ ਬਿਸਰੈ ਜਿ ਜੀਵਨ ਜੀਆ’ ਜੀਆਂ ਦੇ ਜਿਵਾਵਨ ਵਾਲਾ (ਪਰਮਾਤਮਾ)।

੨. ਸਰੀਰਕ ਜ਼ਿੰਦਗੀ। ਯਥਾ-‘ਜੀਵਨ ਤਲਬ ਨਿਵਾਰਿ’।

੩. ਅਮਰ ਜ਼ਿੰਦਗੀ। ਯਥਾ-‘ਜੀਵਨ ਪਦਵੀ ’।

ਦੇਖੋ, ‘ਜੀਵਨ ਦੇਵਾ’, ‘ਜੀਵਨ ਮੁਕਤਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.