ਜੌਬਜ਼ ਟੀਅਰਜ਼ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੌਬਜ਼ ਟੀਅਰਜ਼ : ਇਹ ਘਾਹ ਦੀ ਇਕ ਵਿਸ਼ੇਸ਼ ਕਿਸਮ ਹੈ ਜਿਸਦਾ ਵਿਗਿਆਨਿਕ ਨਾਂ ਕੋਇਕਸ ਲੈਕ੍ਰੀਮਾ ਜੋਬਾਈ (Coix Lacryma Jobi) ਹੈ ਅਤੇ ਇਹ ਮੇਡੀ (Maydeae) ਕੁਲ ਨਾਲ ਸਬੰਧਤ ਹੈ ਜਿਸ ਵਿਚ ਮੱਕੀ ਆਦਿ ਵੀ ਗਿਣੇ ਜਾਂਦੇ ਹਨ। ਇਸ ਕਿਸਮ ਦੇ ਘਾਹ ਦੇ ਬੀਜ ਇਕ ਸਖ਼ਤ ਬ੍ਰੈਕਟ ਸਮੂਹ ਵਿਚ ਇਕੱਠੇ ਬੰਦ ਹੁੰਦੇ ਹਨ। ਇਹ ਸਖ਼ਤ ਬ੍ਰੈਕਟ ਜਦ ਤੱਕ ਬੀਜ ਪੁੰਗਰਨ ਨਾ, ਖੁਲ੍ਹਦੀ ਨਹੀਂ। ਨਰਮ ਜਾਂ ਕੱਚੀ ਬ੍ਰੈਕਟ ਮਾਦਾ ਫੁੱਲ ਨੂੰ ਘੇਰਾ ਰੱਖਦੀ ਹੈ ਅਤੇ ਡੰਡੀ (Stalk) ਨਰ ਫੁੱਲਾਂ ਦੀ ਸਪਾਇਕ ਨੂੰ ਸਹਾਰਾ ਦਿੰਦੀ ਹੈ। ਜਦੋਂ ਇਹ ਬ੍ਰੈਕਟ ਪੱਕ ਜਾਂਦੀ ਹੈ ਤਾਂ ਨੀਲੀ ਚਿੱਟੀ ਪੋਰਸਲੀਨ ਵਾਂਗ ਭਾਹ ਮਾਰਦੀ ਹੈ। ਆਪਣੀ ਅਥਰੂ ਵਰਗੀ ਬਣਤਰ ਅਤੇ ਦਿਖ ਕਾਰਨ ਇਨ੍ਹਾਂ ਫ਼ਲਾਂ ਨੇ ਇਹ ਨਾਂ ਅਪਣਾਇਆ। ਇਹ ਫ਼ਲ ਖਾਣ ਯੋਗ ਹੁੰਦੇ ਹਨ ਅਤੇ ਇਨ੍ਹਾਂ ਤੋਂ ਗਲ ਵਿਚ ਪਾਉਣ ਲਈ ਮਾਲਾ ਜਾਂ ਹੋਰ ਗਹਿਣੇ ਵੀ ਬਣਾਏ ਜਾਂਦੇ ਹਨ। ਘਾਹ ਦੀ ਇਹ ਕਿਸਮ ਭਾਰਤ ਵਿਚ ਵੀ ਕਾਫ਼ੀ ਉਪਲਬਧ ਹੈ। ਇਹ ਜ਼ਿਆਦਾਤਰ ਦਲਦਲ ਵਾਲੇ ਇਲਾਕਿਆਂ ਵਿਚ ਉੱਗਦੀ ਹੈ ਅਤੇ ਚੀਨ ਵਿਚ ਵੀ ਜਾਂਦੀ ਹੈ। ਇਸ ਘਾਹ ਦੇ ਫ਼ਲਾਂ ਦੀ ਦਵਾਈ ਪੱਖੋਂ ਵੀ ਕਾਫ਼ੀ ਮਹੱਤਤਾ ਹੈ। ਪੂਰਬੀ ਏਸ਼ੀਆ ਅਤੇ ਫ਼ਿਲਪੀਨ ਵਿਚ ਇਸਨੂੰ ਖਾਧ ਪਦਾਰਥ ਵਜੋਂ ਵਰਤਿਆ ਜਾਂਦਾ ਹੈ ਅਤੇ ਐਡਲੇ ਨਾਂ ਨਾਲ ਜਾਣਿਆ ਜਾਂਦਾ ਹੈ।
ਹ. ਪੁ.––ਐਨ. ਬ੍ਰਿ. 13 : 12
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4817, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First