ਜੰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਤ [ਨਾਂਪੁ] ਜੰਤੂ, ਜੀਵ , ਪ੍ਰਾਣੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਤ. ਸੰ. जन्तु —ਜੰਤੁ. ਸੰਗ੍ਯਾ—ਜਨਮ ਲੈਣ ਵਾਲਾ ਜੀਵ. ਪ੍ਰਾਣੀ. ਜਾਨਵਰ. “ਇਕਿ ਜੰਤ ਭਰਮਿ ਭੁਲੇ.” (ਆਸਾ ਛੰਤ ਮ: ੩) ੨ ਸੰ. यन्त्र. ਯੰਤ੍ਰ. ਕਲ. “ਸੂਐ ਚਾੜਿ ਭਵਾਈਅਹਿ ਜੰਤ” (ਵਾਰ ਆਸਾ) ਥਾਲੀ ਆਦਿ ਯੰਤ੍ਰ ਸੂਏ ਸੋਟੀ ਆਦਿ ਪੁਰ ਘੁਮਾਏ ਜਾਂਦੇ ਹਨ। ੩ ਵਾਜਾ. “ਹਮ ਤੇਰੇ ਜੰਤ ਤੂ ਬਜਾਵਨਹਾਰਾ.” (ਭੈਰ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੰਤ (ਸੰ.। ਸੰਸਕ੍ਰਿਤ ਜੰਤੁ) ੧. ਜੀਵ , ਜਾਨਦਾਰ। ਯਥਾ-‘ਜੀਅ ਜੰਤ ਕੀ ਕਰਹੁ ਪ੍ਰਤਿਪਾਲਾ’। ਜੀਅ ਜੰਤ (ਸਭ) ਦੀ ਪਾਲਣਾ ਕਰਦਾ ਹੈ। ਜੀਅ ਤੋਂ ਮੁਰਾਦ ਵਡੇ ਜਾਨਵਰ ਤੇ ਜੰਤੂ ਤੋਂ ਨਿਕੇ ਜਾਨਵਰ ਲੈਂਦੇ ਹਨ। ਯਥਾ-‘ਹਰਿਆ ਹੋਵੈ ਜੰਤੁ’।          ਦੇਖੋ, ‘ਜੰਤ ਭੇਖ

੨. (ਸੰਸਕ੍ਰਿਤ ਯੰਤ੍ਰ) ਵਾਜਾ। ਯਥਾ-‘ਜਿਉ ਜੰਤੀ ਕੈ ਵਸਿ ਜੰਤੁ’। ਜਿਕੁਰ ਵਜੰਤ੍ਰੀ ਦੇ ਵਸ ਵਾਜਾ ਹੁੰਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.