ਜੱਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੱਲਾ. ਨਜ਼ਾਮਤ ਅਮਲੋਹ ਵਿੱਚ ਰਾਜ ਨਾਭੇ ਦਾ ਇੱਕ ਪਿੰਡ , ਜਿਸ ਦਾ ਮਾਲਿਕ ਸਰਦਾਰ ਹਿੰਮਤ ਸਿੰਘ ਨਾਭੇ ਦਾ ਮਸ਼ਹੂਰ ਅਹਿਲਕਾਰ ਸੀ. ਫੂਲਕੀਆਂ ਰਿਆਸਤਾਂ ਦੀ ਜਦ ਅੰਗਰੇਜ਼ੀ ਸਰਕਾਰ ਦੀ ਰਖਯਾ ਅੰਦਰ ਆਉਣ ਦੀ ਸਲਾਹ ਹੋਈ, ਤਦ ਇਹ ਰਿਆਸਤ ਵਲੋਂ ਗਵਰਨਰ ਦੇ ਏਜੈਂਟ ਪਾਸ ਦਿੱਲੀ ਗਿਆ ਸੀ. ਸਨ ੧੮੧੨ ਵਿੱਚ ਇਹ ਲਾਹੌਰ ਦਰਬਾਰ ਵਿੱਚ ਵਜ਼ੀਰ ਬਣ ਗਿਆ ਅਤੇ ਅਲਾਵਲਪੁਰ (ਜ਼ਿਲਾ ਜਲੰਧਰ) ਹਿੰਮਤ ਸਿੰਘ ਨੂੰ ਪਾਸ ਦੇ ਇਲਾਕੇ ਸਮੇਤ ਬਖ਼ਸ਼ ਦਿੱਤਾ ਗਿਆ, ਜਿਸ ਦੀ ਉਸ ਵੇਲੇ ਆਮਦਨ ਇੱਕ ਲੱਖ ਵੀਹ ਹਜ਼ਾਰ ਸੀ. ਹਿੰਮਤ ਸਿੰਘ ਦੀ ਔਲਾਦ ਹੁਣ ਅਲਾਵਲਪੁਰ ਜਗੀਰਦਾਰ ਹੈ.
ਅੰਮ੍ਰਿਤਸਰ ਜੀ ਜੱਲੇ ਵਾਲੀਆਂ ਦਾ ਬੁੰਗਾ ਅਤੇ ਬਾਗ਼ ਇਤਿਹਾਸ ਪ੍ਰਸਿੱਧ ਅਸਥਾਨ ਹਨ. ਇਸ ਬਾਗ਼ ਵਿੱਚ ਜਨਰਲ ਡਾਯਰ (General Dyer). ਨੇ ੧੩ ਅਪ੍ਰੈਲ ਸਨ ੧੯੧੯ ਨੂੰ, ਨੀਤਿ ਸੰਬੰਧੀ ਵ੍ਯਾਖ੍ਯਾਨ ਸੁਣਨ ਲਈ ਜਮਾ ਹੋਏ ਲੋਕਾਂ ਤੇ ਗੋਲੀ ਚਲਾਈ ਸੀ. ਜਿਸ ਤੋਂ ਸੈਂਕੜੇ ਆਦਮੀ ਇਸਤ੍ਰੀਆਂ ਅਤੇ ਬੱਚਿਆਂ ਦੀਆਂ ਜਾਨਾਂ ਦਾ ਨੁਕਸਾਨ ਹੋਇਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First