ਝਗੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝਗੜਾ (ਨਾਂ,ਪੁ) ਲੜਾਈ; ਟੰਟਾ; ਬਖੇੜਾ; ਵੇਖੋ : ਝੇੜੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3887, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਝਗੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝਗੜਾ [ਨਾਂਪੁ] ਲੜਾਈ; ਮੁਕੱਦਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਝਗੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਝਗੜਾ ਦੇਖੋ, ਝਗਰਾ. “ਝਗੜਾ ਕਰਦਿਆ ਅਨਦਿਨੁ ਗੁਦਰੈ.” (ਮ: ੩ ਵਾਰ ਬਿਹਾ) “ਝਗੜੁ ਚੁਕਾਵੈ ਹਰਿਗੁਣ ਗਾਵੈ.” (ਪ੍ਰਭਾ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਝਗੜਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dispute_ਝਗੜਾ: ਜੇ ਇਕ ਧਿਰ ਆਪਣਾ ਕੋਈ ਅਧਿਕਾਰ ਜਤਾਉਂਦੀ ਹੇ ਅਤੇ ਦੂਜੀ ਉਸ ਦਾ ਨਿਰਾਕਰਣ ਕਰਦੀ ਹੈ ਤਾਂ ਸਾਲਸੀ ਐਕਟ ਅਧੀਨ ਉਹ ਝਗੜਾ ਹੈ। ਇਹ ਕਰਾਰ ਦਿੱਤਾ ਜਾ ਚੁੱਕਾ ਹੈ ਕਿ ਸਾਲਸ ਅੱਗੇ ਝਗੜਾ ਦੀਵਾਨੀ ਅਦਾਲਤ ਅੱਗੇ ਦਾਵੇ ਦੇ ਕਾਰਨ ਵਰਗਾ ਹੁੰਦਾ ਹੈ।
ਪਰ ਇਹ ਗੱਲ ਕਿ ਕੀ ਭਾਈਵਾਲੀ ਸਮਾਪਤ ਕਰ ਦਿੱਤੀ ਜਾਵੇ, ਅਜਿਹੇ ਝਗੜੇ ਵਿਚ ਨਹੀਂ ਆਉਂਦੀ। ਉਨ੍ਹਾਂ ਕੇਸਾਂ ਵਿਚ ਜਿਥੇ ਭਾਈਵਾਲੀ ਵਿਲੇਖ ਵਿਚ ਉਪਬੰਧ ਕੀਤਾ ਗਿਆ ਹੋਵੇ ਕਿ ਝਗੜੇ ਸਾਲਸ ਦੇ ਸਪੁਰਦ ਕੀਤੇ ਜਾਣਗੇ ਉਥੇ ਵੀ ਇਸ ਗੱਲ ਬਾਰੇ ਝਗੜਾ ਕਿ ਕੀ ਭਾਈਵਾਲੀ ਸਮਾਪਤ ਕਰ ਦਿੱਤੀ ਗਈ ਹੈ, ਝਗੜੇ ਵਿਚ ਸ਼ਾਮਲ ਨਹੀਂ ਸਮਝਿਆ ਜਾਂਦਾ ਅਤੇ ਸਾਲਸ ਦੇ ਸਪੁਰਦ ਨਹੀਂ ਕੀਤਾ ਜਾ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਝਗੜਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਝਗੜਾ ਵੇਖੋ ਝਗਰਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਝਗੜਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਝਗੜਾ: ਇਹ ਪੰਜਾਬੀ ਕਵੀਸ਼ਰੀ ਦਾ ਇਕ ਪ੍ਰਸਿੱਧ ਕਾਵਿ–ਰੂਪ ਹੈ। ਇਸ ਦਾ ਬਹੁਤਾ ਪ੍ਰਚਲਣ ਮਲਵਈ ਕਵੀਸ਼ਰਾਂ ਦੁਆਰਾ ਹੀ ਹੋਇਆ ਹੈ। ਗੂੜ੍ਹ ਧਾਰਮਿਕ ਤੇ ਸਾਹਿਤਿਕ ਵਾਦ–ਵਿਵਾਦ ਬੜੇ ਗੰਭੀਰ ਢੰਗ ਦੇ ਹੁੰਦੇ ਹਨ ਪਰੰਤੂ ਝਗੜੇ ਹਾਸ–ਰਸ ਅਤੇ ਵਿਅੰਗਪੂਰਣ ਹੁੰਦੇ ਹਨ। ਇਨ੍ਹਾਂ ਦਾ ਵਿਸ਼ਾ ਵਧੇਰੇ ਤੌਰ ਤੇ ਸਮਾਜਕ ਹੀ ਹੁੰਦਾ ਹੈ। ਇਸ ਵਿਚ ਕਵੀ ਕਿਸੇ ਸਮਾਜਕ ਬੁਰਾਈ ਬਾਰੇ ਦੋ ਧਿਰਾਂ ਦੇ ਤੁਕਾਂਤ–ਯਕਤ ਕਾਵਿ–ਭਾਸ਼ਾ ਵਿਚ ਪ੍ਰਸ਼ਨ ਉੱਤਰ ਕਰਵਾ ਕੇ ਬੁਰਾਈ ਦੇ ਪੱਖ ਨੂੰ ਹਾਰਦਾ ਜਾਂ ਲਜਿਤ ਹੁੰਦਾ ਦਰਸਾਉਂਦਾ ਹੈ। ਕਈ ਵਾਰ ਦੋ ਵਸਤਾ, ਵਿਅਕਤੀਆਂ ਭਾਵ–ਵਾਚਕ ਸੰਗਿਆਵਾਂ ਨੂੰ ਆਪੋ ਗਿਚ ਲੜਵਾ ਕੇ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਸਿੱਧ ਕੀਤਾ ਜਾਂਦਾ ਹੈ। ਝਗੜਿਆਂ ਦੇ ਛੰਦ ਜਾਂ ਤੁਕ–ਵਿਧਾਨ ਦਾ ਕੋਈ ਬੱਝਵਾਂ ਰੂਪ ਨਹੀਂ ਹਨ। ਇਹ ਬੈਂਤ, ਕਬਿੱਤ, ਦੋਹਰੇ, ਕੋਰੜੇ ਜਾਂ ਸੋਰਠੇ ਆਦਿ ਕਿਸੇ ਛੰਦ ਵਿਚ ਵੀ ਲਿਖਿਆ ਜਾ ਸਕਦਾ ਹੈ। ਪੰਜਾਬੀ ਦੇ ਕੁਝ ਪ੍ਰਸਿੱਧ ਝਗੜੇ ਹਨ–‘ਝਗੜਾ ਦਿਉਰ ਭਾਬੀ ਦਾ’ (ਬਾਹੂ ਬ੍ਰਾਹਮਣ), ‘ਝਗੜਾ ਜੱਟੀ ਤੇ ਖਤਰਾਣੀ ਦਾ’ (ਕਵੀ ਸੋਂਧਾ), ‘ਝਗੜਾ ਅਕਲ ਪ੍ਰੇਮ ਦਾ’ (ਇੱਛਰ ਸਿੰਘ), ‘ਝਗੜਾ ਦਰਾਣੀਆਂ ਜਠਾਣੀਆਂ ਦਾ’ (ਕਿਸ਼ਨ ਦਾਸ ਉਦਾਸੀ), ‘ਝਗੜਾ ਸੋਨੇ ਚਾਂਦੀ ਦਾ’ (ਪੀਰ ਬਖ਼ਸ਼), ‘ਝਗੜਾ ਭੌਰ ਬੁਲਬੁਲ ਦਾ’ (ਜੁਆਲਾ ਸਿੰਘ), ‘ਝਗੜਾ ਛੜੇ ਤੇ ਕਬੀਲਦਾਰ ਦਾ’ (ਛੱਜੂ ਸਿੰਘ) ਅਤੇ ‘ਝਗੜਾ ਕਣਕ ਤੇ ਛੋਲਿਆਂ ਦਾ’ (ਚੰਨਣ ਸਿੰਘ)।
[ਸਹਾ. ਗ੍ਰੰਥ––ਪਿਆਰਾ ਸਿੰਘ ਪਦਮ (ਸੰਪ.) : ‘ਪੰਜਾਬੀ ਝਗੜੇ’]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2924, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First