ਝੰਡਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੰਡਾ [ਨਾਂਪੁ] ਚਿੰਨ੍ਹ , ਨਿਸ਼ਾਨ, ਪ੍ਰਤੀਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੰਡਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੰਡਾ. ਸੰਗ੍ਯਾ—ਨਿਸ਼ਾਨ. ਧੁਜਾ। ੨ ਰਿਆਸਤ ਪਟਿਆਲਾ , ਨਜਾਮਤ ਬਰਨਾਲਾ, ਥਾਣਾ ਬਢਾਲ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਸੁਚਾਨ ਤੋਂ ਸੱਤ ਮੀਲ ਉੱਤਰ ਪੂਰਵ ਅਤੇ ਝੋਰੜ ਤੋਂ ਛੀ ਕੋਹ ਦੱਖਣ ਹੈ. ਇਸ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਨੂੰ ਜਾਂਦੇ ਵਿਰਾਜੇ ਹਨ. ਪਿੰਡ ਦੇ ਲਹਿਂਦੇ ਵੱਲ ਗੁਰਦ੍ਵਾਰਾ ਹੈ. ਰਿਆਸਤ ਪਟਿਆਲੇ ਤੋਂ ੩੨੫ ਰੁਪਯੇ ਸਾਲਾਨਾ ਜਾਗੀਰ ਹੈ. ਪੁਜਾਰੀ ਉਦਾਸੀ ਸਾਧੁ ਹੈ। ੩ ਸ਼੍ਰੀ ਗੁਰੂ ਅਮਰਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ । ੪ ਸਿਆਣੇ ਪਿੰਡ (ਜਿਲਾ ਕਰਨਾਲ) ਦਾ ਵਸਨੀਕ ਇੱਕ ਤਖਾਣ, ਜੋ ਗੁਰੂ ਨਾਨਕ ਦੇਵ ਦਾ ਸਿੱਖ ਮਹਾ ਆਤਮਗ੍ਯਾਨੀ ਅਤੇ ਉਪਕਾਰੀ ਸੀ.1 ਇਹ ਜਗਤ ਗੁਰੂ ਦੇ ਨਾਲ ਕੁਝ ਕਾਲ ਯਾਤ੍ਰਾ ਵਿੱਚ ਭੀ ਰਿਹਾ ਹੈ. ਇਸ ਦੀ ਔਲਾਦ ਨੇ ਸੰਮਤ ੧੭੫੯ ਵਿੱਚ ਕਲਗੀਧਰ ਤੋਂ ਅਮ੍ਰਿਤ ਛਕਿਆ. ਦਸ਼ਮੇਸ਼ ਦਾ ਬਖ਼ਸ਼ਿਆ ਖੰਡਾ ਹੁਣ ਉਨ੍ਹਾਂ ਪਾਸ ਮੌਜੂਦ ਹੈ। ੫ ਦੇਖੋ, ਝੰਡਾ ਭਾਈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੰਡਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਝੰਡਾ : ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸਿੱਖ ਕਰਨਾਲ ਜ਼ਿਲ੍ਹੇ (ਭਾਰਤ ਦੇ ਹਰਿਆਣਾ ਰਾਜ) ਦੇ ਸਿਆਵੇ ਪਿੰਡ ਦਾ ਜੰਮ-ਪਲ ਸੀ। ਇਸ ਦਾ ਜਨਮ ਤਰਖਾਣਾਂ ਦੇ ਘਰ ਹੋਇਆ। ਪਿਤਾ-ਪੁਰਖੀ ਕਿੱਤਾ ਕਰਦਿਆਂ-ਕਰਦਿਆਂ ਇਹ ਇਕ ਮਹਾਂ ਆਤਮ-ਗਿਆਨੀ ਅਤੇ ਉਪਕਾਰੀ ਸਿੰਘ ਹੋਇਆ। ਕੁਝ ਸਮੇਂ ਤੱਕ ਇਸ ਨੇ ਗੁਰੂ ਜੀ ਨਾਲ ਯਾਤਰਾ ਵੀ ਕੀਤੀ। ਸੰਨ 1702 (ਸੰਮਤ 1759) ਵਿਚ ਇਸ ਦੇ ਸਾਰੇ ਪਰਿਵਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛੱਕਿਆ। ਗੁਰੂ ਜੀ ਨੇ ਇਸ ਪਰਿਵਾਰ ਨੂੰ ਇਕ ਝੰਡਾ ਬਖਸ਼ਿਸ਼ ਕੀਤਾ ਜਿਹੜਾ ਇਨ੍ਹਾਂ ਕੋਲ ਹੁਣ ਵੀ ਮੌਜੂਦ ਹੈ।

2. ਇਸੇ ਨਾਂ ਦਾ ਸ੍ਰੀ ਗੁਰੂ ਅਮਰਦਾਸ ਜੀ ਦਾ ਵੀ ਇਕ ਪ੍ਰੇਮੀ ਸਿੱਖ ਹੋਇਆ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-05-01-58-43, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.

ਝੰਡਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਝੰਡਾ :  ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਸਿੱਖ ਜੋ ਕਰਨਾਲ ਜ਼ਿਲ੍ਹੇ ਦੇ ਪਿੰਡ ਸਿਆਣੇ ਦਾ ਵਸਨੀਕ ਸੀ। ਇਹ ਜ਼ਾਤ ਦਾ ਤਰਖਾਣ ਅਤੇ ਬਹੁਤ ਹੀ ਪਰਉਪਕਾਰੀ, ਕਰਨੀ ਵਾਲਾ ਤੇ ਆਤਮਗਿਆਨੀ ਪੁਰਖ ਸੀ। ਗੁਰੂ ਸਾਹਿਬ ਦੀਆਂ ਧਰਮ-ਪ੍ਰਚਾਰ ਯਾਤਰਾਵਾਂ ਵਿਚ ਇਹ ਬਹੁਤ ਸਮਾਂ ਉਨ੍ਹਾਂ ਦੇ ਨਾਲ ਰਿਹਾ। ਇਹ ਵੀ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੀ ਔਲਾਦ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ। ਗੁਰੂ ਜੀ ਨੇ ਇਨ੍ਹਾਂ ਦੇ ਪਰਿਵਾਰ ਨੂੰ ਖੰਡਾ ਬਖਸ਼ਿਆ। ਇਹ ਚਿੱਟਾਗਾਂਗ ਵਿਖੇ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਗਿਆ ਅਤੇ ਉਥੇ ਬੜੀ ਸ਼ਰਧਾ ਨਾਲ ਗੁਰੂ ਜੀ ਦੀ ਸੇਵਾ ਕੀਤੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-12-56-17, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 547; ਸਿ. ਗੁ. ਸ੍ਰਾ. : 136

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.