ਟਕਾ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਟਕਾ (ਨਾਂ,ਪੁ) ਸੋਲਾਂ ਆਨੇ ਦਾ ਰੁਪਈਆ  ਹੋਣ ਸਮੇਂ, ਦੋ ਪੈਸੇ ਦੇ ਬਰਾਬਰ ਤਾਂਬੇ ਦਾ ਸਿੱਕਾ; ਇੱਕ ਆਨੇ ਦਾ ਅੱਧ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਟਕਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਟਕਾ [ਨਾਂਪੁ] ਪੁਰਾਣੀ ਭਾਰਤੀ ਕਰੰਸੀ ਦਾ ਇੱਕ ਸਿੱਕਾ , ਰੁਪਈਆ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਟਕਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਟਕਾ. ਸੰਗ੍ਯਾ—ਸੰ. ਟੰਕਕ. ਚਾਂਦੀ  ਦਾ ਇੱਕ ਪੁਰਾਣਾ  ਸਿੱਕਾ. ਰੁਪਯਾ. “ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ.” (ਵਾਰ ਆਸਾ) “ਮਨ ਦਸ ਨਾਜੁ ਟਕਾ ਚਾਰ ਗਾਂਠੀ.” (ਸਾਰ ਕਬੀਰ) ੨ ਪੈਸਾ. ੧੪੫ ਵੇਂ ਚਰਿਤ੍ਰ ਵਿੱਚ ਦਸ ਲਾਖ  ਟਕਾ, ਪੰਜ ਹਜ਼ਾਰ ਅਸ਼ਰਫ਼ੀ  ਦੇ ਬਰਾਬਰ ਲਿਖਿਆ ਹੈ। ੩ ਦੋ ਪੈਸੇ. ਅੱਧਾ  ਆਨਾ । ੪ ਧਨ. ਦੌਲਤ.
 ਕਰੈ ਕੁਲਾਹਲ ਟਕਾ, ਟਕਾ ਮਿਰਦੰਗ ਬਜਾਵੈ,
 ਟਕਾ ਚਢੈ ਸੁਖਪਾਲ, ਟਕਾ ਸਿਰ  ਛਤ੍ਰ  ਧਰਾਵੈ,
 ਟਕਾ ਮਾਇ ਅਰੁ ਬਾਪ, ਟਕਾ ਭੈਯਨ ਕੋ ਭੈਯਾ,
 ਟਕਾ ਸਾਸੁ ਅਰ  ਸਸੁਰ, ਟਕਾ ਸਿਰ ਲਾਡ  ਲਡੈਯਾ,
 ਏਕ ਟਕੇ ਬਿਨ ਟੁਕਟੁਕਾ ਹੋਤ ਰਹਿਤ  ਹੈ ਰਾਤ  ਦਿਨ ,
 “ਬੈਤਾਲ” ਕਹੈ ਬਿਕ੍ਰਮ ਸੁਨੋ
 ਧਿਕ ਜੀਵਨ  ਇਕ ਟਕੇ ਬਿਨ.
 ੫ ਸਵਾ ਸੇਰ  ਦੇ ਬਰਾਬਰ ਇੱਕ ਤੋਲ, ਜੋ ਗੜ੍ਹਵਾਲ ਵਿੱਚ ਪ੍ਰਚਲਿਤ ਹੈ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
      
      
   
   
      ਟਕਾ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਟਕਾ ਸੰਸਕ੍ਰਿਤ  ਟਙੑਕਕ:। ਚਾਂਦੀ  ਦਾ ਸਿੱਕਾ , (ਚਾਰ) ਸਿੱਕੇ ਭਾਵ ਥੋੜੀ  ਮਾਇਆ- ਮਨ  ਦਸ  ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First