ਟਰੱਸਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Trust_ਟਰੱਸਟ: ਹਾਲਜ਼ਬਰ ਦੇ ਲਾਜ਼ ਆਫ਼ ਇੰਗਲੈਂਡ (ਚੌਥੀ ਐਡੀਸ਼ਨ-ਜਿਲਦ 48) ਅਨੁਸਾਰ, ‘‘ਜਦੋਂ ਕਿਸੇ ਵਿਅਕਤੀ ਕੋਲ ਕੋਈ ਅਜਿਹੀ ਸੰਪਤੀ ਹੈ ਜਾਂ ਅਜਿਹੇ ਅਧਿਕਾਰ ਹਨ, ਜੋ ਉਹ ਕਿਸੇ ਹੋਰ ਜਾਂ ਹੋਰਨਾਂ ਲਈ ਜਾਂ ਦੇ ਨਮਿਤ, ਜਾਂ ਕੋਈ ਖ਼ਾਸ ਪ੍ਰਯੋਜਨ ਪੂਰਾ ਕਰਨ ਲਈ ਜਾਂ ਖ਼ਾਸ ਪ੍ਰਯੋਜਨਾਂ ਦੇ ਪੂਰੇ ਕਰਨ ਲਈ ਵਰਤਣ ਵਾਸਤੇ ਪਾਬੰਦ ਹੈ, ਤਾਂ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਉਹ ਸੰਪਤੀ ਜਾਂ ਅਧਿਕਾਰ ਉਸ ਹੋਰ ਜਾਂ ਉਨ੍ਹਾਂ ਹੋਰਨਾਂ ਲਈ ਜਾਂ ਉਸ ਪ੍ਰਯੋਜਨ ਜਾਂ ਉਨ੍ਹਾਂ ਪ੍ਰਯੋਜਨਾਂ ਲਈ, ਉਹ ਸੰਪਤੀ ਜਾਂ ਅਧਿਕਾਰ, ਟਰੱਸਟ ਦੇ ਰੂਪ ਵਿਚ ਧਾਰਨ ਕੀਤੇ ਹੋਏ ਹਨ, ਅਤੇ ਉਸ ਨੂੰ ਟਰੱਸਟੀ ਕਿਹਾ ਜਾਂਦਾ ਹੈ।

       ਭਾਰਤੀ ਟਰੱਸਟ ਐਕਟ, 1882 ਵਿਚ ਟਰੱਸਟ, ਟਰੱਸਟੀ ਆਦਿ ਨੂੰ ਪਰਿਭਾਸ਼ਤ ਕਰਨ ਲਈ ਉਸ ਐਕਟ ਦੀ ਧਾਰਾ 3 ਵਿਚ ਹੇਠ-ਲਿਖੇ ਅਨੁਸਾਰ ਉਪਬੰਧ ਕੀਤਾ ਗਿਆ ਹੈ:-

       3. ‘‘ਟਰੱਸਟ-ਸੰਪਤੀ ਦੀ ਮਲਕੀਅਤ ਨਾਲ ਉਪਬੱਧ ਅਤੇ ਕਿਸੇ ਹੋਰ ਦੇ, ਜਾਂ ਕਿਸੇ ਹੋਰ ਅਤੇ ਮਾਲਕ ਦੇ, ਫ਼ਾਇਦੇ ਲਈ ਮਾਲਕ ਤੇ ਰਖੇ ਗਏ ਅਤੇ ਮਾਲਕ ਦੁਆਰਾ ਸਵੀਕ੍ਰਿਤ, ਜਾਂ ਉਸ ਦੁਆਰਾ ਐਲਾਨੇ ਅਤੇ ਸਵੀਕ੍ਰਿਤ ਵਿਸ਼ਵਾਸ ਤੋਂ ਪੈਦਾ ਹੋਈ ਬਾਂਧ  ਹੈ; ਉਹ ਵਿਅਕਤੀ ਜੋ ਵਿਸ਼ਵਾਸ ਕਰਦਾ ਹੈ ਜਾਂ ਉਸ ਦਾ ਐਲਾਨ ਕਰਦਾ ਹੈ, ਉਹ ਟਰੱਸਟ ਦਾ ਕਰਤਾ ਕਹਾਉਂਦਾ ਹੈ;

       ਉਹ ਵਿਅਕਤੀ ਜੋ ਵਿਸ਼ਵਾਸ  ਸਵੀਕਾਰ ਕਰਦਾ ਹੈ ਉਹ ਟਰੱਸਟੀ ਕਹਾਉਂਦਾ ਹੈ, ਉਹ ਵਿਅਕਤੀ ਜਿਸ ਦੇ ਫ਼ਾਇਦੇ ਲਈ ਵਿਸ਼ਵਾਸ ਸਵੀਕਾਰ ਕੀਤਾ ਜਾਂਦਾ ਹੈ, ਲਾਭ-ਪਾਤਰ ਕਹਾਉਂਦਾ ਹੈ; ਟਰੱਸਟ  ਦਾ ਵਿਸ਼ਾ ਵਸਤੂ ਟਰੱਸਟ -ਸੰਪਤੀ ਜਾਂ ਟਰੱਸਟ -ਧਨ ਕਹਾਉਂਦਾ ਹੈ; ਲਾਭ ਪਾਤਰੀ ਹਿੱਤ ਜਾਂ ਲਾਭ-ਪਾਤਰ ਦਾ ਹਿੱਤ ਲਾਭ-ਪਾਤਰ ਦਾ ਉਹ ਅਧਿਕਾਰ ਹੈ ਜੋ ਉਸ ਦਾ ਟਰੱਸਟ -ਸੰਪਤੀ ਦੇ ਮਾਲਕ ਵਜੋਂ ਟਰੱਸਟੀ ਦੇ ਵਿਰੁਧ ਹੈ; ਅਤੇ ਉਹ ਲਿਖਤ , ਜੇ ਕੋਈ ਹੋਵੇ, ਜਿਸ ਦੁਆਰਾ ਟਰੱਸਟ ਐਲਾਨ ਕੀਤਾ ਜਾਂਦਾ ਹੈ ਟਰੱਸਟ -ਲਿਖਤ ਕਹਾਉਂਦੀ ਹੈ।’’

       ਇਸ ਤਰ੍ਹਾਂ ਟਰੱਸਟ ਇਕ ਬਾਂਧ ਹੈ ਜੋ ਮਾਲਕੀ ਨਾਲ ਜੁੜੀ ਹੁੰਦੀ ਹੈ। ਟਰੱਸਟੀ ਉਹ ਸੰਪਤੀ, ਉਸ ਤੇ ਵਸੀਅਤਕਾਰ ਦੁਆਰਾ ਅਰੋਪੀ ਬਾਂਧ ਦੇ ਤਾਬੇ ਧਾਰਨ ਕਰਦਾ ਹੈ। ਟਰੱਸਟੀ ਨੂੰ ਇਸ ਬਾਰੇ ਖੁਲ੍ਹ ਨਹੀਂ ਹੁੰਦੀ ਕਿ ਵਸੀਅਤਕਾਰ ਦੀ ਸੰਪਦਾ ਵੰਡਣ ਜਾਂ ਵਰਤਣ ਵਿਚ ਆਪਣੀ ਮਰਜ਼ੀ ਕਰ ਸਕੇ। ਉਹ ਕਰਤਾ ਦੁਆਰਾ ਪ੍ਰਗਟ ਕੀਤੀ ਇੱਛਾ ਦੀ ਪਾਲਣਾ ਕਰਨ ਲਈ ਪਾਬੰਦ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.