ਟੀਂਡਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੀਂਡਾ (ਨਾਂ,ਪੁ) ਖੋਲ ਵਿੱਚ ਰੂੰਈਦਾਰ ਸਫ਼ੈਦ ਰੇਸ਼ਾ ਲੈ ਕੇ ਪੱਲ੍ਹਰਨ ਵਾਲਾ ਕਪਾਹ ਜਾਂ ਨਰਮੇਂ ਨੂੰ ਲੱਗਣ ਵਾਲਾ ਡੋਡਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1708, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਟੀਂਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੀਂਡਾ [ਨਾਂਪੁ] ਕਪਾਹ ਆਦਿ ਦਾ ਫਲ਼ ਜਿਸ ਵਿੱਚ ਬੀਜ ਅਤੇ ਰੂੰ ਆਦਿ ਹੁੰਦਾ ਹੈ; ਕੱਦੂ ਜਾਤੀ ਦੀ ਇੱਕ ਸਬਜ਼ੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਟੀਂਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੀਂਡਾ. ਸੰਗ੍ਯਾ—ਕਪਾਹ ਦਾ ਫਲ. ਕਪਾਹ ਦੀ ਡੋਡੀ । ੨ ਟਿੰਡਸ. ਟਿੰਡੋ. ਦੇਖੋ, ਟਿੰਡਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1630, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਟੀਂਡਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਟੀਂਡਾ : ਇਹ ਉੱਤਰੀ ਭਾਰਤ ਵਿਚ ਖਾਸ ਕਰਕੇ ਪੰਜਾਬ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ’ਚ ਗਰਮੀਆਂ ਦੀ ਬਹੁਤ ਹੀ ਹਰਮਨ ਪਿਆਰੀ ਸਬਜ਼ੀ ਹੈ। ਟੀਂਡੇ ਹਰੇ ਹਰੇ ਤੇ ਕੂਲੇ ਕੂਲੇ ਹੀ, ਬੀਜ ਪੱਕਣ ਤੋਂ ਪਹਿਲਾਂ ਪਹਿਲਾਂ ਤੋੜ ਲਏ ਜਾਂਦੇ ਹਨ। ਟੀਂਡੇ ਇਕੱਲੇ ਵੀ ਬਣਾਏ ਜਾਂਦੇ ਹਨ ਤੇ ਹੋਰ ਸਬਜ਼ੀਆਂ ’ਚ ਪਾ ਕੇ ਵੀ ਪਕਾਏ ਜਾ ਸਕਦੇ ਹਨ। ਖੀਰੇ ਵਰਗ ਦੀਆਂ ਹੋਰ ਬਹੁਤ ਸਾਰੀਆਂ ਸਬਜ਼ੀਆਂ ਨਾਲੋਂ ਟੀਂਡੇ ਵਿਚ ਆਹਾਰਕ ਗੁਣ ਵਧੇਰੇ ਹੁੰਦੇ ਹਨ। ਇਸ ਦੇ ਖ਼ੁਰਾਕੀ-ਤੱਤਾਂ ਦਾ ਵੇਰਵਾ ਇਸ ਤਰ੍ਹਾਂ ਹੈ।
ਪ੍ਰਤੀ 100 ਗ੍ਰਾ. ਖਾਣ ਯੋਗ ਭਾਰ
|
ਨਮੀ
|
93.3 ਗ੍ਰਾ.
|
ਪ੍ਰੋਟੀਨ
|
1.4 ਗ੍ਰਾ.
|
ਚਰਬੀ
|
0.2 ਗ੍ਰਾ.
|
ਖਣਿਜਾਂ
|
0.5 ਗ੍ਰਾ.
|
ਰੇਸ਼ੇ
|
1.0 ਗ੍ਰਾ.
|
ਹੋਰ ਕਾਰਬੋਹਾਈਡ੍ਰੇਟ
|
3.4 ਗ੍ਰਾ.
|
ਮੈਗਨੀਸ਼ੀਅਮ
|
14 ਮਿ. ਗ੍ਰਾ.
|
ਕੈਲਸ਼ੀਅਮ
|
25 ਮਿ. ਗ੍ਰਾ.
|
ਫ਼ਾਸਫ਼ੋਰਸ
|
24 ਮਿ. ਗ੍ਰਾ.
|
ਆੱਗਸੈਲਿਕ ਐਸਿਡ
|
2 ਮਿ. ਗ੍ਰਾ.
|
ਸੋਡੀਅਮ
|
35 ਮਿ. ਗ੍ਰਾ.
|
ਲੋਹਾ
|
0.9 ਮਿ. ਗ੍ਰਾ.
|
ਤਾਂਬਾ
|
0.12 ਮਿ. ਗ੍ਰਾ.
|
ਪੋਟਾਸ਼ੀਅਮ
|
24 ਮਿ. ਗ੍ਰਾ.
|
ਵਿਟਾਮਿਨ-ਏ
|
23 ਪ੍ਰਤੀ ਇਕਾਈ
|
ਕਲੋਰੀਨ
|
44 ਮਿ. ਗ੍ਰਾ.
|
ਰਿਬੋਫ਼ਲਾਵੀਨ
|
0.08 ਮਿ. ਗ੍ਰਾ.
|
ਥਿਆਮਾਈਨ
|
0.04 ਮਿ. ਗ੍ਰਾ.
|
ਵਿਟਾਮਿਨ-ਸੀ
|
18 ਮਿ. ਗ੍ਰਾ.
|
ਨਿਕੋਟੀਨਿਕ ਐਸਿਡ
|
0.3 ਮਿ. ਗ੍ਰਾ.
|
|
|
ਕਲੋਰੀਆਂ
|
21
|
ਆਮ ਮੰਨਿਆ ਜਾਂਦਾ ਹੈ ਕਿ ਟੀਂਡੇ ਦਾ ਆਰੰਭ ਭਾਰਤ ਵਿਚ ਹੀ ਹੋਇਆ। ਭਾਵੇਂ ਟੀਂਡੇ ਨੂੰ ਤਰਬੂਜ਼ ਵਾਲੀ ਪ੍ਰਜਾਤੀ ’ਚ ਹੀ ਰੱਖਿਆ ਜਾਂਦਾ ਹੈ ਪਰ ਇਸ ਦਾ ਕਰੋਮੋਸੋਮ ਨੰਬਰ ਵੱਖਰਾ ਹੈ। ਕੁਝ ਮਾਹਿਰਾਂ ਦੇ ਵਿਚਾਰ ਵਿਚ ਇਹ ਖ਼ਰਬੂਜ਼ੇ ਦੇ ਜ਼ਿਆਦਾ ਨੇੜੇ ਹੈ। ਆਮ ਤੌਰ ਤੇ ਦੋ ਤਰ੍ਹਾਂ ਦੇ ਟੀਂਡਿਆਂ ਦੀ ਕਾਸ਼ਤ ਕੀਤੀ ਜਾਂਦੀ ਹੈ ਇਕ ਹਲਕੇ ਹਰੇ ਰੰਗ ਦੇ ਤੇ ਦੂਸਰੇ ਗੂੜ੍ਹੇ ਹਰੇ ਰੰਗ ਦੇ।
ਟੀਂਡੇ ਦੀ ਖੇਤੀ ਦੇ ਢੰਗ ਤੇ ਹੋਰ ਲੋੜਾਂ ਆਦਿ ਖੀਰਾ ਜਾਤੀ ਦੀਆਂ ਬਾਕੀ ਸਬਜ਼ੀਆਂ ਵਾਲੇ ਹੀ ਹਨ (ਵਿਸਥਾਰ ਲਈ ਵੇਖੋ ਖੀਰਾ)
ਟੀਂਡੇ ਦੀ ਫ਼ਸਲ ਬਿਜਾਈ ਤੋਂ 45-50 ਦਿਨ ਪਿਛੋਂ ਤਿਆਰ ਹੋ ਜਾਂਦੀ ਹੈ। ਟੀਂਡਿਆਂ ਦਾ ਪਹਿਲਾਂ ਲੌਅ ਕਾਫ਼ੀ ਪਹਿਲਾਂ ਲਗ ਜਾਂਦਾ ਹੈ ਪਰ ਇਸ ਦੇ ਟੀਂਡੇ ਬਹੁਤ ਛੋਟੇ ਛੋਟੇ ਰਹਿੰਦੇ ਹਨ। ਪੌਦਿਆਂ ਦੇ ਚੰਗੇ ਵਾਧੇ ਲਈ ਪਹਿਲੇ ਲੌਅ ਦੇ ਟੀਂਡਿਆਂ ਨੂੰ ਲਗਣ ਸਾਰ ਹੀ ਤੋੜ ਦੇਣਾ ਚਾਹੀਦਾ ਹੈ। ਦੂਸਰੇ ਲੌਅ ਦੇ ਟੀਂਡੇ ਕਾਫ਼ੀ ਵੱਡੇ ਵੱਡੇ ਹੁੰਦੇ ਹਨ ਤੇ ਵਿਕਰੀ ਲਈ ਮੰਡੀ ’ਚ ਭੇਜੇ ਜਾ ਸਕਦੇ ਹਨ। ਟੀਂਡਿਆਂ ਦੀ ਤੁੜਾਈ ਉਸ ਵਕਤ ਕਰਨੀ ਚਾਹੀਦੀ ਹੈ ਜਦੋਂ ਉਹ ਅਜੇ ਕੂਲੇ ਹੀ ਹੋਣ, ਉਨ੍ਹਾਂ ਦੀ ਛਿੱਲ ਉੱਤੇ ਲੂੰਈਂ ਜਿਹੀ ਹੋਵੇ ਤੇ ਬੀਜ ਅਜੇ ਨਰਮ ਹੀ ਹੋਣ। ਟੀਂਡਿਆਂ ਦਾ ਔਸਤ ਝਾੜ ਲਗਭਗ 100 ਕੁਇੰਟਲ ਪ੍ਰਤੀ ਹੈਕਟੇਅਰ ਮਿਲ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-29-03-47-33, ਹਵਾਲੇ/ਟਿੱਪਣੀਆਂ: ਹ. ਪੁ.––ਸਬਜ਼ੀਆਂ––ਚੌਧਰੀ : 182
ਵਿਚਾਰ / ਸੁਝਾਅ
Please Login First