ਟੂਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੂਲ 1 [ਨਾਂਇ] ਮੱਛੀ ਦੀ ਇੱਕ ਕਿਸਮ 2 [ਨਾਂਇ] ਕੱਪੜੇ ਦੀ ਇੱਕ ਕਿਸਮ 3 [ਨਾਂਇ] ਊਂਘ 4 [ਨਾਂਪੁ] ਸਾਧਨ, ਹਥਿਆਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13014, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟੂਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟੂਲ. ਸੰਗ੍ਯਾ—ਸੁਰਖ਼ ਰੰਗ ਦਾ ਇੱਕ ਵਸਤ੍ਰ. ਇਹ ਇਸਤ੍ਰੀਆਂ ਦੇ ਵਰਤਣ ਵਿੱਚ ਵਿਸ਼ੇ੄ ਆਉਂਦਾ ਹੈ। ੨ ਅਫੀਮੀਆਂ ਦੀ ਪੀਨਕ. ਨਸ਼ੇ ਵਿੱਚ ਸਿਰ ਦਾ ਝੁਕਾਉ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟੂਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਟੂਲ : ਇਹ ਕੇਂਦਰੀ ਫ਼ਰਾਂਸ ਦੇ ਲੀਮਾਜ਼ੈਨ ਖੇਤਰ ਦੇ ਕਾੱਰੀਜ਼ ਡਿਪਾਰਟਮੈਂਟ ਦਾ ਰਾਜਧਾਨੀ ਸ਼ਹਿਰ ਹੈ ਜਿਹੜਾ ਮੈਸੀਫ਼ ਸੈਂਟਰਲ ਦੇ ਪੱਛਮੀ ਕੰਢੇ ਤੇ ਵਾਕਿਆ ਹੈ। ਇਹ ਸ਼ਹਿਰ ਤੰਗ ਕਾੱਰੀਜ਼ ਵਾਦੀ ਦੇ ਨਾਲ ਨਾਲ ਦੂਰ ਤੱਕ ਫੈਲਿਆ ਹੋਇਆ ਹੈ ਅਤੇ ਇਥੋਂ ਦੀਆਂ ਸੜਕਾਂ ਦੀ ਸਥਾਪਨਾ 7 ਵੀਂ ਸਦੀ ਵਿਚ ਹੋਈ। ਸੰਨ 1346 ਵਿਚ ਇਸ ਉਪਰ ਅੰਗਰੇਜ਼ਾਂ ਦਾ ਕਬਜ਼ਾ ਹੋਇਅ। ਸੋਲ੍ਹਵੀਂ ਸਦੀ ਵਿਚ ਇਸ ਉਪਰ ਪ੍ਰੋਟੈਸਟੈਂਟਾਂ ਨੇ ਆਪਣਾ ਕਬਜ਼ਾ ਕਰ ਲਿਆ। ਇਥੇ 12ਵੀਂ ਅਤੇ 17ਵੀਂ ਸਦੀ ਦੇ ਬਣੇ ਗਿਰਜਿਆਂ ਦੇ ਖੰਡਰਾਤ ਮੌਜੂਦ ਹਨ। ਇਥੇ ਅਸਲਾ ਤੇ ਗੋਲੀ ਸਿੱਕਾ ਬਣਾਉਣ ਦਾ ਇਕ ਉੱਘਾ ਕਾਰਖ਼ਾਨਾ ਸਥਾਪਿਤ ਕੀਤਾ ਗਿਆ ਹੈ। ਟੂਲ ਵਿਚ ਕਿਸੇ ਸਮੇਂ ਵਧੀਆ ਕਿਸਮ ਦਾ ਰੇਸ਼ਮ ਤਿਆਰ ਕੀਤਾ ਜਾਂਦਾ ਸੀ ਅਤੇ ਸ਼ਹਿਰ ਦੇ ਨਾਉਂ ਤੋਂ ਹੀ ਇਸ ਕਪੜੇ ਦਾ ਨਾਉਂ ਵੀ ਟੂਲ ਹੀ ਰੱਖਿਆ ਗਿਆ।

          ਆਬਾਦੀ––18,033 (1982)

          45° 17' ਉ. ਵਿਥ.; 1° 43' ਪੂ. ਲੰਬ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8954, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-02-05-10-59, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. ਮਾ. 12 : 33

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.