ਟੂਲ ਬਾਕਸ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Tool Box
ਟੂਲ ਬਾਕਸ ਵਿੱਚ 16 ਵੱਖ-ਵੱਖ ਟੂਲ (ਔਜ਼ਾਰ) ਹੁੰਦੇ ਹਨ। ਜਿਉਂ ਹੀ ਤੁਸੀਂ ਆਪਣੇ ਮਾਊਸ ਪੌਆਇੰਟਰ ਨੂੰ ਕਿਸੇ ਟੂਲ ਉੱਤੇ ਲੈ ਕੇ ਜਾਂਦੇ ਹੋ ਤਾਂ ਉਸ ਦੇ ਹੇਠਾਂ ਉਸ ਦਾ ਨਾਮ ਨਜ਼ਰ ਆਉਣ ਲਗਦਾ ਹੈ। ਟੂਲ ਬਾਕਸ ਦੀ ਵਰਤੋਂ ਡਰਾਇੰਗ ਕਰਨ, ਰੰਗ ਭਰਨ , ਮਿਟਾਉਣ ਆਦਿ ਲਈ ਕੀਤੀ ਜਾਂਦੀ ਹੈ। ਟੂਲ ਬਾਕਸ ਦੇ ਹਰੇਕ ਟੂਲ ਦਾ ਆਪਣਾ ਵੱਖਰਾ ਕੰਮ ਹੁੰਦਾ ਹੈ। ਟੂਲ ਬਾਕਸ ਦੇ ਵੱਖ-ਵੱਖ ਟੂਲ ਅਤੇ ਉਹਨਾਂ ਦੇ ਕੰਮ ਹੇਠਾਂ ਦਿੱਤੇ ਗਏ ਹਨ :
ਲੜੀ ਨੰ.
|
ਟੂਲ
|
ਕੰਮ
|
1.
|
ਫਰੀ-ਫਰੌਮ ਸਿਲੈਕਟ
|
ਮਨ ਚਾਹੇ ਖੇਤਰ ਦੀ ਚੋਣ ਲਈ
|
2.
|
ਇਰੇਜ਼ਰ ਜਾਂ ਰਬੜ
|
ਮਿਟਾਉਣ ਲਈ
|
3.
|
ਪਿੱਕ ਕਲਰ
|
ਰੰਗ ਦੀ ਕਾਪੀ ਕਰਨ ਲਈ
|
4.
|
ਪੈਨਸਿਲ
|
ਫਰੀ-ਹੈਂਡ ਵਾਹੁਣ ਲਈ
|
5.
|
ਏਅਰ ਬੁਰਸ਼ ਜਾਂ ਹਵਾਈ ਬੁਰਸ਼
|
ਰੰਗ ਸਪਰੇਅ ਕਰਨ ਲਈ
|
6.
|
ਲਾਈਨ
|
ਲਾਈਨ ਵਾਹੁਣ ਲਈ
|
7.
|
ਰਿਕਟੈਂਗਲ
|
ਆਇਤ ਅਤੇ ਵਰਗ ਬਣਾਉਣ ਲਈ
|
8.
|
ਅਲੀਪਸ
|
ਅੰਡਾਕਾਰ ਅਤੇ ਚੱਕਰਕਾਰ ਆਕ੍ਰਿਤੀ ਬਣਾਉਣ ਲਈ
|
9.
|
ਸਿਲੈਕਟ
|
ਚੁਣਨ ਲਈ
|
10.
|
ਫਿਲ ਵਿਦ ਕਲਰ
|
ਰੰਗ ਭਰਨ ਲਈ
|
11.
|
ਮੈਗਨੀਫਾਇਰ
|
ਵੱਡਾ ਕਰਨ ਲਈ
|
12.
|
ਬੁਰਸ਼
|
ਡਰਾਇੰਗ ਕਰਨ ਲਈ
|
13.
|
ਟੈਕਸਟ
|
ਟੈਕਸਟ (ਪਾਠ) ਲਿਖਣ ਲਈ
|
14.
|
ਕਰਵ
|
ਗੁਲਾਈ ਵਾਲੀ ਲਾਈਨ ਵਾਹੁਣ ਲਈ
|
15.
|
ਪੋਲੀਗਨ
|
ਬਹੁਭੁਜ ਬਣਾਉਣ ਲਈ
|
16.
|
ਰਾਊਂਡਿਡ ਰਿਕਟੈਂਗਲ
|
ਗੁਲਾਈ ਵਾਲੀ ਆਇਤ/ਵਰਗ ਬਣਾਉਣ ਲਈ
|
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First