ਟੈਕਸ ਅਤੇ ਫ਼ੀਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Tax & Fee_ਟੈਕਸ ਅਤੇ ਫ਼ੀਸ: ਟੈਕਸ ਅਤੇ ਫ਼ੀਸ ਵਿਚ ਕਿਸਮ ਅਥਵਾ ਪ੍ਰਕਿਰਤੀ ਦਾ ਕੋਈ ਫ਼ਰਕ ਨਹੀਂ ਹੈ।  ਦੋਵੇਂ ਪਬਲਿਕ ਅਥਾਰਿਟੀਆਂ ਦੁਆਰਾ ਕੀਤੀਆਂ ਜਾਂਦੀਆਂ ਲਾਜ਼ਮੀ ਵਸੂਲੀਆਂ ਹਨ। ਲੇਕਿਨ ਦੋਹਾਂ ਵਿਚਕਾਰ ਫ਼ਰਕ ਇਹ ਹੈ ਕਿ ਟੈਕਸ ਲੋਕ ਪ੍ਰਯੋਜਨਾਂ ਲਈ ਲਾਇਆ ਜਾਂਦਾ ਹੈ  ਅਤੇ ਉਸ ਦੇ ਬਦਲ ਵਚ ਕੀਤੀ ਗਈ ਸੇਵਾ ਦੁਆਰਾ ਉਸ ਦੇ ਸਮਰਥਤ ਹੋਣ ਦੀ ਲੋੜ ਨਹੀਂ ਜਦ ਕਿ ਫ਼ੀਸ ਕਿਸੇ ਕੀਤੀ ਗਈ ਸੇਵਾ ਦੇ ਬਦਲ ਵਜੋਂ ਲਈ ਜਾਂਦੀ ਹੈ ਅਤੇ ਫ਼ੀਸ ਦੇਣ ਵਾਲੇ ਅਤੇ ਫ਼ੀਸ ਅਰੋਪਣ ਵਾਲੀ ਅਥਾਰਿਟੀ ਦੀ ਵਿਚਕਾਰ ਇਵਜ਼ ਜਾਂ ਬਦਲ ਦਾ ਤੱਤ ਹੁੰਦਾ ਹੈ।

       ਸਦਰਨ ਫ਼ਾਰਮੇਸੀਟਿਊਕਲਜ਼ ਐਂਡ ਕੈਮੀਕਲਜ਼ ਤ੍ਰਿਚੁਰ ਬਨਾਮ ਕੇਰਲ ਰਾਜ (ਏ ਆਈ ਆਰ 1981 ਐਸ ਸੀ 1863) ਵਿਚ ਸਪਸ਼ਟ ਕੀਤਾ ਗਿਆ ਹੈ ਕਿ ਟੈਕਸ ਦਾ ਮੁੱਖ ਪ੍ਰਯੋਜਨ ਸਰਕਾਰ ਦੀ ਮਦਦ ਲਈ ਜਾਂ ਲੋਕ ਪ੍ਰਯੋਜਨ ਲਈ ਫ਼ੰਡਜ਼ ਇਕੱਤਰ ਕਰਨਾ ਹੁੰਦਾ ਹੈ ਜਦ ਕਿ ਫ਼ੀਸ ਪ੍ਰਦਾਨ ਕੀਤੇ ਗਏ ਕਿਸੇ ਵਿਸ਼ੇਸ਼-ਅਧਿਕਾਰ ਜਾਂ ਪਹੁੰਚਾਈ ਗਈ ਸਹੂਲਤ ਜਾਂ ਕੀਤੀ ਗਈ ਸੇਵਾ ਜਾਂ ਉਸ ਨਾਲ ਸਬੰਧਤ ਉਠਾਏ ਗਏ ਖ਼ਰਚ ਲਈ ਵਸੂਲ ਕੀਤੀ ਜਾਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.