ਡਖਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਖਣਾ. ਸ਼੍ਰੀ ਗੁਰੂ ਨਾਨਕਦੇਵ ਦੀ ਜਨਮਭੂਮਿ ਤੋਂ ਦੱਖਣ ਵੱਲ ਦੀ ਭਾ, ਅਰਥਾਤ ਮੁਲਤਾਨ , ਸਾਹੀਵਾਲ ਦੇ ਇ਼ਲਾਕੇ ਦੀ ਬੋਲੀ ਵਿੱਚ ਜੋ ਰਚਨਾ ਹੈ ਉਹ ‘ਡਖਣੇ’ ਨਾਮ ਤੋਂ ਗੁਰਬਾਣੀ ਵਿੱਚ ਪ੍ਰਸਿੱਧ ਹੈ. ਇਸ ਵਿੱਚ ‘ਦ’ ਦੀ ਥਾਂ ‘ਡ’ ਵਰਤਿਆ ਹੈ,1 ਯਥਾ:—
“ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ.”***
“ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ.” (ਵਾਰ ਮਾਰੂ ੨) ** ਆਦਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡਖਣਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਡਖਣਾ: ਪੰਜਾਬ ਦੇ ਦੱਖਣ ਵਾਲੇ ਪਾਸੇ ਦੀ ਵਿਸ਼ੇਸ਼ ਕਰਕੇ ਮੁਲਤਾਨ , ਸਾਹੀਵਾਲ ਦੇ ਇਲਾਕਿਆਂ ਦੀ ਭਾਸ਼ਾ ਵਿਚ ਲਿਖੇ ਸ਼ਲੋਕ ਜਾਂ ਦੋਹਰੇ ਨੂੰ ‘ਡਖਣਾ’ ਕਿਹਾ ਜਾਂਦਾ ਹੈ। ਇਸ ਵਿਚ ‘ਦ’ ਵਰਣ ਦੀ ਥਾਂ ‘ਡ’ ਵਰਣ ਵਰਤਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਸਿਰੀ ਰਾਗ ਵਿਚ ਦੂਜੇ ਛੰਤ ਦੇ ਹਰ ਪਦੇ ਤੋਂ ਪਹਿਲਾਂ ਇਕ ਇਕ ਡਖਣਾ ਲਿਖਿਆ ਹੈ। ਵੇਖੋ ‘ਡਖਣੇ ਸਲੋਕ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਡਖਣਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਡਖਣਾ (ਸੰ. ਪੰਜਾਬੀ ਦਖਣ ਤੋਂ ਮੁਲਤਾਨੀ ਡਖਣ+ਆ, ਪ੍ਰਤੇ) ਦੋਹੇ ਦੀ ਚਾਲ ਦਾ ਇਕ ਛੰਦ, ਜੋ ਸੋਰਠੇ ਦੀ ਚਾਲ ਪੁਰ ਬੀ ਹੁੰਦਾ ਹੈ, ਅਰ ਇਸ ਦੀ ਭਾਸ਼ਾ ਉਹ ਵਰਤੀਂਦੀ ਹੈ ਜੋ ਮੁਲਤਾਨ ਤੋਂ ਸਿੰਧ ਤੀਕ ਬਹਾਵਲਪੁਰ ਆਦਿ ਸਥਾਨਾ ਵਿਖੇ ਬੋਲਦੇ ਹਨ। ਇਸ ਵਿਚ -ਦ- -ਡ- ਤੇ -ਸ- -ਹ- ਦੀ ਸ੍ਵਰਣਤਾ ਬਹੁਤ ਹੁੰਦੀ ਹੈ, ਜਿਹਾ ਦਿਖਾਊ=ਡਿਖਾਊ। ਸਭ=ਹਭ।
ਡਖਣਾ ਇਸ ਕਰਕੇ ਕਿ ਮੁਲਤਾਨ ਤੋਂ ਅਗਲਾ ਇਲਾਕਾ ਪੰਜਾਬ ਦੇ ਦੱਖਣ ਵੱਲ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਡਖਣਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਡਖਣਾ : ਮੁਲਤਾਨ, ਸਾਹੀਵਾਲ (ਹੁਣ ਪਾਕਿਸਤਾਨ) ਦੇ ਇਲਾਕੇ ਦੀ ਬੋਲੀ ਵਿਚ ਕੀਤੀ ਗਈ ਰਚਨਾ ਨੂੰ ਗੁਰਬਾਣੀ ਵਿੱਚ ‘ਡਖਣੇ’ ਨਾਂ ਨਾਲ ਅੰਕਿਤ ਕੀਤਾ ਗਿਆ ਹੈ। ਇਸ ਬੋਲੀ ਵਿੱਚ ‘ਦ’ ਅੱਖਰ ਦੀ ਥਾਂ ‘ਡ’ ਵਰਤਿਆ ਗਿਆ ਹੈ। ਉਦਾਹਰਣ ਵਜੋਂ ਨਿਮਨ ਤੁਕਾਂ ਪ੍ਰਤੱਖ ਹਨ ––
“ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ”
“ਹਭੇ ਭੁਖ ਉਲਾਹਿ ਅਮੁ ਨਾਨਕ ਨਦਰਿ ਨਿਹਾਲਿ
(ਵਾਰ ਮਾਰੂ 2) ਆਦਿ "
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-16-04-40-51, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.
ਵਿਚਾਰ / ਸੁਝਾਅ
Please Login First