ਡਾਕੂਮੈਂਟ ਬਣਾਉਣਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Create a Document
ਇਕ ਨਵੇਂ ਡਾਕੂਮੈਂਟ ਨੂੰ ਬਣਾਉਣ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ:
1. File > New ਮੀਨੂ ਉੱਤੇ ਕਲਿੱਕ ਕਰੋ। ਨਿਊ ਡਾਕੂਮੈਂਟ ਟਾਸਕ ਪੇਨ ਨਜ਼ਰ ਆਵੇਗਾ।
2. ਟਾਸਕ ਪੇਨ ਵਿੱਚੋਂ Black Document ਉੱਤੇ ਕਲਿੱਕ ਕਰੋ। ਇਸ ਨਾਲ ਇਕ ਖਾਲੀ ਡਾਕੂਮੈਂਟ ਖੁਲ੍ਹ ਜਾਵੇਗਾ।
ਜਦੋਂ ਨਵਾਂ ਖਾਲੀ ਡਾਕੂਮੈਂਟ ਖੁੱਲ੍ਹਦਾ ਹੈ ਤਾਂ ਇਸਦੇ ਉਪਰਲੇ ਖੱਬੇ ਪਾਸੇ ਇਨਸਰਸ਼ਨ ਪੁਆਇੰਟ ਵੀ ਨਜ਼ਰ ਆਉਂਦਾ ਹੈ। ਜਦੋਂ ਤੁਸੀਂ ਕੀਬੋਰਡ ਤੋਂ ਕੁਝ ਟਾਈਪ ਕਰਨਾ ਸ਼ੁਰੂ ਕਰਦੇ ਹੋ ਤਾਂ ਇਹ ਇਨਸਰਸ਼ਨ ਪੁਆਇੰਟ ਵਾਲੀ ਥਾਂ ਉੱਤੇ ਟਾਈਪ ਹੁੰਦਾ ਜਾਂਦਾ ਹੈ।
ਨੋਟ: ਨਵਾਂ ਡਾਕੂਮੈਂਟ ਬਣਾਉਣ ਲਈ ਐਮਐਸ ਵਰਡ ਖੋਲ੍ਹਣ ਉਪਰੰਤ Ctrl+N ਦਬਾਇਆ ਜਾ ਸਕਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First