ਡਿਲੀਟ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Delete
ਡਿਲੀਟ ਕਰਨ ਲਈ ਪਹਿਲਾਂ ਟੈਕਸਟ ਨੂੰ ਸਿਲੈਕਟ ਕੀਤਾ ਜਾਂਦਾ ਹੈ। ਡਿਲੀਟ ਕਮਾਂਡ ਕੱਟ ਕਮਾਂਡ ਨਾਲੋਂ ਕੁੱਝ ਵੱਖਰੀ ਹੁੰਦੀ ਹੈ। ਜਦੋਂ ਅਸੀਂ ਕੱਟ ਕਮਾਂਡ ਦਿੰਦੇ ਹਾਂ ਤਾਂ ਕੱਟ ਕੀਤਾ ਹੋਇਆ ਟੈਕਸਟ ਕਲਿੱਪ ਬੋਰਡ ਵਿੱਚ ਜਮ੍ਹਾਂ ਹੋ ਜਾਂਦਾ ਹੈ ਜਿਸ ਨੂੰ ਭਵਿੱਖ ਵਿੱਚ ਪੇਸਟ ਕਮਾਂਡ ਦੀ ਵਰਤੋਂ ਕਰਕੇ ਦੁਬਾਰਾ ਵਰਤਿਆ ਜਾ ਸਕਦਾ ਹੈ।
ਡਿਲੀਟ ਕਮਾਂਡ ਦੇਣ ਨਾਲ ਟੈਕਸਟ ਕਲਿੱਪ ਬੋਰਡ ਵਿੱਚ ਨਹੀਂ ਜਾਂਦਾ ਸਗੋਂ ਪੱਕੇ ਤੌਰ 'ਤੇ ਹਟ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਡਿਲੀਟ ਕੀਤਾ ਹੋਇਆ ਟੈਕਸਟ ਪੇਸਟ ਕਮਾਂਡ ਰਾਹੀਂ ਦੁਬਾਰਾ ਨਹੀਂ ਲਿਆਇਆ ਜਾ ਸਕਦਾ।
ਡਿਲੀਟ ਕਮਾਂਡ ਦੇਣ ਦਾ ਤਰੀਕਾ :
1. ਟੈਕਸਟ ਨੂੰ ਸਿਲੈਕਟ ਕਰੋ ।
2. ਕੀਬੋਰਡ ਦੀ ਡਿਲੀਟ ਕੀਅ (Delete Key) ਦਬਾ ਦਿਓ।
ਨੋਟ: ਡਿਲੀਟ ਕਰਨ ਲਈ ਤੁਸੀਂ Edit ਮੀਨੂ ਦੀ Clear ਕਮਾਂਡ ਵੀ ਵਰਤ ਸਕਦੇ ਹੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First