ਡਿਸਕ ਡੀਫਰੇਜਮੈਂਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disk Defragmenter

ਇਹ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਹੈ ਜੋ ਫਾਈਲਾਂ ਅਤੇ ਡਿਸਕ ਦੀ ਖਾਲੀ ਥਾਂ ਦਾ ਪੁਨਰ ਪ੍ਰਬੰਧ ਕਰਕੇ ਸਿਸਟਮ ਦੀ ਰਫ਼ਤਾਰ ਨੂੰ ਤੇਜ਼ ਕਰਦਾ ਹੈ। ਬਹੁਤ ਵੱਡੀਆਂ ਫਾਈਲਾਂ ਜਿਨ੍ਹਾਂ ਨੂੰ ਦੂਰ ਦੁਰੇਡੇ ਦੀਆਂ ਮੈਮਰੀ ਥਾਂਵਾਂ (ਲੋਕੇਸ਼ਨ) ਉੱਤੇ ਸਟੋਰ ਕੀਤਾ ਹੁੰਦਾ ਹੈ, ਡਿਸਕ ਡੀਫਰੇਜਮੈਂਟਰ ਉਹਨਾਂ ਨੂੰ ਦੁਬਾਰਾ ਨੇੜਲੀਆਂ ਲੋਕੇਸ਼ਨਸ ਉੱਤੇ ਸ਼ਿਫਟ ਕਰ ਦਿੰਦਾ ਹੈ। ਇੰਝ ਕਰਨ ਨਾਲ ਸਿਸਟਮ ਦੀ ਰਫ਼ਤਾਰ ਸੁਧਰ ਜਾਂਦੀ ਹੈ ਕਿਉਂਕਿ ਖਿਲਰੇ ਹੋਏ ਫਾਈਲਾਂ ਦੇ ਹਿੱਸੇ ਨੇੜੇ-ਨੇੜੇ ਆ ਜਾਂਦੇ ਹਨ ਤੇ ਇਹਨਾਂ ਤੱਕ ਪਹੁੰਚਣਾ ਅਸਾਨ ਹੋ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਪੂਰਾ ਹੋਣ ਉੱਤੇ ਜ਼ਿਆਦਾ ਸਮਾਂ ਲੱਗ ਸਕਦਾ ਹੈ ਸੋ ਡਿਸਕ ਡੀਫਰੇਜਮੈਂਟਰ ਚਲਾਉਣ ਤੋਂ ਪਹਿਲਾਂ ਬਾਕੀ ਪ੍ਰੋਗਰਾਮਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਡਿਸਕ ਡੀਫਰੇਜਮੈਂਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disk Defragmenter

ਇਹ ਇਕ ਸ਼ਕਤੀਸ਼ਾਲੀ ਪ੍ਰੋਗਰਾਮ ਹੈ ਜੋ ਫਾਈਲਾਂ ਅਤੇ ਗੈਰ-ਵਰਤੋਂ ਵਾਲੀ ਡਿਸਕ ਸਪੇਸ ਦਾ ਪੁਨਰ-ਪ੍ਰਬੰਧ ਕਰਕੇ ਸਿਸਟਮ ਦੀ ਰਫ਼ਤਾਰ ਨੂੰ ਤੇਜ਼ ਕਰਦਾ ਹੈ। ਬਹੁਤ ਵੱਡੀਆਂ ਫਾਈਲਾਂ ਜਿਨ੍ਹਾਂ ਨੂੰ ਵੱਖ-ਵੱਖ ਦੂਰ ਦੀਆਂ ਮੈਮਰੀ ਲੋਕੇਸ਼ਨਾਂ ਉੱਤੇ ਸਟੋਰ ਕੀਤਾ ਹੁੰਦਾ ਹੈ, ਡਿਸਕ ਡੀਫਰੇਜਮੈਂਟਰ ਉਹਨਾਂ ਦਾ ਦੁਬਾਰਾ ਅਜਿਹੇ ਢੰਗ ਨਾਲ ਪ੍ਰਬੰਧ ਕਰਦਾ ਹੈ ਕਿ ਉਹਨਾਂ ਨੂੰ ਨੇੜਲੀਆਂ ਲੋਕੇਸ਼ਨਾਂ ਉੱਤੇ ਬਦਲਿਆ ਜਾ ਸਕੇ। ਇੰਝ ਕਰਨ ਨਾਲ ਸਿਸਟਮ ਦੀ ਰਫ਼ਤਾਰ ਸੁਧਰ ਜਾਂਦੀ ਹੈ ਕਿਉਂਕਿ ਖਿੰਡੇ ਹੋਏ ਫਾਈਲਾਂ ਦੇ ਭਾਗ ਨੇੜੇ-ਨੇੜੇ ਆ ਜਾਂਦੇ ਹਨ ਤੇ ਇਹਨਾਂ ਤੱਕ ਪਹੁੰਚਣਾ ਅਸਾਨ ਹੋ ਜਾਂਦਾ ਹੈ।

ਨੋਟ: ਇਸ ਪ੍ਰੋਗਰਾਮ ਨੂੰ ਪੂਰਾ ਹੋਣ ਉੱਤੇ ਜ਼ਿਆਦਾ ਸਮਾਂ ਲਗ ਸਕਦਾ ਹੈ। ਇਸ ਲਈ ਇਹ ਪ੍ਰੋਗਰਾਮ ਚਲਾਉਣ ਤੋਂ ਪਹਿਲਾਂ ਬਾਕੀ ਪ੍ਰੋਗਰਾਮਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.