ਡਿਜ਼ੀਟਲ ਕੈਮਰਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Digital Camera
ਡਿਜ਼ੀਟਲ ਕੈਮਰਾ ਤਸਵੀਰਾਂ ਨੂੰ ਕੰਪਿਊਟਰ ਵਿੱਚ ਇਨਪੁਟ ਦੇ ਰੂਪ ਵਿੱਚ ਭੇਜਦਾ ਹੈ। ਡਿਜ਼ੀਟਲ ਕੈਮਰਾ ਫੋਟੋ ਖਿੱਚਦਾ ਹੈ, ਇਹਨਾਂ ਨੂੰ ਸਟੋਰ ਕਰਦਾ ਹੈ ਤੇ ਫਿਰ ਕੰਪਿਊਟਰ ਨੂੰ ਦੇ ਦਿੰਦਾ ਹੈ। ਇਹਨਾਂ ਫੋਟੋਆਂ ਨੂੰ ਕੰਪਿਊਟਰ ਵਿੱਚ ਫਾਈਲਾਂ ਦੇ ਰੂਪ ਵਿੱਚ ਸਾਂਭਿਆ ਜਾਂਦਾ ਹੈ। ਫੋਟੋਆਂ ਦੀਆਂ ਕੰਪਿਊਟਰ ਉੱਤੇ ਤਬਦੀਲੀਆਂ ਕਰਨ ਉਪਰੰਤ ਛਪਾਈ ਕੀਤੀ ਜਾ ਸਕਦੀ ਹੈ। ਅੱਜ ਕੱਲ੍ਹ ਫੋਟੋਗ੍ਰਾਫਰ ਆਪਣੇ ਸਟੂਡੀਓ ਵਿੱਚ ਕੰਪਿਊਟਰ ਰੱਖਦੇ ਹਨ ਤੇ ਸਾਰੀਆਂ ਫੋਟੋਆਂ ਡਿਜ਼ੀਟਲ ਕੈਮਰੇ ਰਾਹੀਂ ਖਿੱਚਦੇ ਹਨ। ਅਜਿਹਾ ਕਰਨ ਨਾਲ ਇਕ ਤਾਂ ਵਧੀਆ ਮਿਆਰ ਵਾਲੀ ਫੋਟੋ ਤਿਆਰ ਹੁੰਦੀ ਹੈ ਤੇ ਦੂਸਰਾ ਫੋਟੋਆਂ ਡਿਵੈਲਪ (ਤਿਆਰ) ਕਰਨ ਤੋਂ ਪਹਿਲਾਂ ਮਨ ਚਾਹੀਆਂ ਫੋਟੋਆਂ ਦੀ ਚੋਣ ਕੀਤੀ ਜਾ ਸਕਦੀ ਹੈ। ਇੰਟਰਨੈੱਟ 'ਤੇ ਵੀਡੀਓ ਕਾਨਫਰੰਸ ਦੀਆਂ ਸੁਵਿਧਾਵਾਂ ਮਾਣਨ ਲਈ ਵੈੱਬ ਕੈਮ ਦੀ ਵਰਤੋਂ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First