ਡੋਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੋਡ. ਸੰਗ੍ਯਾ—ਪਹਾੜੀ ਕਾਉਂ। ੨ ਮਾਲਵੇ ਵਿੱਚ ਇੱਕ ਪਿੰਡ , ਜੋ ਜਲਾਲ ਤੋਂ ਸੱਤ ਕੋਹ ਪੱਛਮ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਵਿਰਾਜੇ ਹਨ. ਹੁਣ ਗੁਰਦ੍ਵਾਰਾ ਲੰਭਵਾਲੀ ਦੀ ਜਮੀਨ ਵਿੱਚ ਹੈ. ਦੇਖੋ, ਲੰਭਵਾਲੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡੋਡ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਡੋਡ (ਪਿੰਡ): ਫ਼ਰੀਦਕੋਟ ਜ਼ਿਲ੍ਹੇ ਦਾ ਇਕ ਪਿੰਡ ਜੋ ਜੈਤੋ ਨਗਰ ਤੋਂ 13 ਕਿ.ਮੀ. ਉੱਤਰ-ਪੂਰਬ ਵਲ ਸਥਿਤ ਹੈ। ਸਥਾਨਕ ਰਵਾਇਤ ਅਨੁਸਾਰ ਪਹਿਲਾਂ ਇਸ ਪਿੰਡ ਵਿਚ ਮਾਲਵੇ ਦੀ ਧਰਮ-ਪ੍ਰਚਾਰ ਫੇਰੀ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਪਧਾਰੇ ਸਨ। ਫਿਰ ਦਸਮ ਗੁਰੂ ਜੀ ਦੀਨਾ-ਕਾਂਗੜ ਤੋਂ ਬਾਦ ਇਸ ਪਿੰਡ ਗਏ ਸਨ। ਦੋਹਾਂ ਗੁਰੂ ਸਾਹਿਬਾਨ ਦੀ ਆਮਦ ਦੀ ਯਾਦ ਵਿਚ ਪਿੰਡ ਦੀ ਉਤਰ-ਪੱਛਮ ਵਾਲੀ ਬਾਹੀ ਦੇ ਨੇੜੇ ‘ਗੁਰਦੁਆਰਾ ਧੌਲਸਰ ਪਾਤਿਸ਼ਾਹੀ ਛੇਵੀਂ ਤੇ ਦਸਮੀਂ ’ ਬਣਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਪਿੰਡ ਦੇ ਅੰਦਰ ਜਾ ਕੇ ਜਿਥੇ ਠਹਿਰੇ ਸਨ ਉਥੇ ‘ਗੁਰਦੁਆਰਾ ਹਰਸਰ ਪਾਤਿਸ਼ਾਹੀ ਦਸਵੀਂ ’ ਨਿਰਮਿਤ ਹੈ। ਇਹ ਦੋਵੇਂ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ, ਪਰ ਇਨ੍ਹਾਂ ਦੋਹਾਂ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਹਰ ਸਾਲ 17,18,19 ਫਗਣ ਨੂੰ ਵੱਡਾ ਧਾਰਮਿਕ ਮੇਲਾ ਲਗਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First