ਡੰਡੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਡੀ (ਨਾਂ,ਇ) 1 ਦੁਵੱਲੀ ਛਾਬੇ ਬੰਨ੍ਹਣ ਵਾਲੀ ਤੱਕੜੀ ਦੀ ਸੋਟੀ 2 ਘੱਟ ਚੌੜਾ ਪੈਦਲ ਤੁਰਨ ਦਾ ਰਾਹ 3 ਫੁੱਲ, ਫਲ਼, ਪੱਤੇ ਆਦਿ ਨੂੰ ਟਾਹਣੀ ਨਾਲ ਜੋੜਨ ਵਾਲੀ ਪਤਲੀ ਸ਼ਾਖ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਡੰਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਡੀ [ਨਾਂਇ] ਪੈਦਲ ਕੱਚਾ ਰਾਹ , ਰਸਤਾ; ਪਤਲੀ ਸ਼ਾਖ਼; ਕੰਨ ਦਾ ਗਹਿਣਾ; ਪੂਰਨ ਵਿਸ਼ਰਾਮ ਚਿੰਨ੍ਹ , ਵਾਕ ਦੇ ਅੰਤ ਵਿੱਚ ਇਸ ਦੇ ਪੂਰਕ ਹੋਣ ਦਾ ਸੰਕੇਤ ਕਰਦੀ ਸਿੱਧੀ ਖੜ੍ਹੀ ਲਕੀਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਡੰਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਡੀ. ਸੰਗ੍ਯਾ—ਛੋਟਾ ਦੰਡ. ਸੋਟੀ। ੨ ਤਰਾਜ਼ੂ ਦੀ ਛਟੀ , ਜਿਸ ਨਾਲ ਦੋਵੇਂ ਪਲੜੇ ਬੱਧੇ ਰਹਿਂਦੇ ਹਨ. “ਜਿਹਬਾ ਡੰਡੀ ਇਹੁ ਘਟੁ ਛਾਬਾ.” (ਮਾਰੂ ਮ: ੧) ੩ ਦੰਡ ਜੇਹੀ ਸਿੱਧੀ ਪਗਡੰਡੀ । ੪ ਵੀਣਾ ਦਾ ਦੰਡ, ਜਿਸ ਦੇ ਦੋਹੀਂ ਪਾਸੀਂ ਤੂੰਬੇ ਜੜੇ ਹੁੰਦੇ ਹਨ ਅਤੇ ਸੁਰਾਂ ਦੇ ਬੰਦ ਹੋਇਆ ਕਰਦੇ ਹਨ. “ਭਉ ਭਾਉ ਦੁਇ ਪਤ ਲਾਇ ਜੋਗੀ , ਇਹੁ ਸਰੀਰ ਕਰਿ ਡੰਡੀ.” (ਰਾਮ ਅ: ਮ: ੩) ਦੇਖੋ, ਪਤ । ੫ ਸੰ. दण्डिन् .ਵਿ—ਡੰਡਾ ਰੱਖਣ ਵਾਲਾ। ੬ ਸੰਗ੍ਯਾ—ਸੰਨ੍ਯਾਸੀ. “ਕਹੂੰ ਡੰਡੀ ਹ੍ਵੈ ਪਧਾਰੇ.” (ਅਕਾਲ) ੭ ਇਕ ਪ੍ਰਕਾਰ ਦੀ ਪਾਲਕੀ. ਦੇਖੋ, ਡਾਂਡੀ ੫.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡੰਡੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਡੰਡੀ (ਸੰ.। ਸੰਸਕ੍ਰਿਤ ਦੰਡ। ਪੰਜਾਬੀ ਡੰਡਾ। ਡੰਡੇ ਤੋਂ ਡੰਡੀ) ੧. ਕਿਸੇ ਸ਼ੈ ਦੀ ਮੁੱਠ ।
੨. ਲੰਮੀ ਪਤਲੀ ਲਕੜੀ ਜਿਸ ਦੇ ਦੋਹਾਂ ਸਿਰਿਆਂ ਨਾਲ ਛਾਬੇ ਬੰਨ੍ਹ ਕੇ ਤੱਕੜੀ ਬਣਾਂਦੇ ਹਨ। ਯਥਾ-‘ਇਹੁ ਸਰੀਰੁ ਕਰਿ ਡੰਡੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11000, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਡੰਡੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ
ਡੰਡੀ : ਡਿਸਟ੍ਰਿਕਟ––ਪੂਰਬੀ ਸਕਾਟਲੈਂਡ ਖੰਡ ਦਾ ਡਿਸਟ੍ਰਿਕਟ ਹੈ ਜਿਸ ਦੀ ਸਥਾਪਨਾ 1975 ਈ. ਵਿਚ ਕੀਤੀ ਗਈ ਸੀ।
ਇਸ ਡਿਸਟ੍ਰਿਕਟ ਵਿਚ ਡੰਡੀ ਸ਼ਹਿਰ ਅਤੇ ਐਂਗਸ ਅਤੇ ਪਰਥ ਦੀਆਂ ਸਾਬਕਾ ਕਾਉਂਟੀਆਂ ਦੇ ਕੁਝ ਹਿੱਸੇ ਸ਼ਾਮਲ ਹਨ। ਇਸ ਡਿਸਟ੍ਰਿਕਟ ਦਾ ਵਿਸਥਾਰ ਟੇ ਖਾੜੀ ਦੇ ਅੰਤਰ ਦੁਆਰ ਦੇ ਉੱਤਰ ਵੱਲ ਹੈ। ਇਸ ਦਾ ਖੇਤਰਫਲ 233 ਵ. ਕਿ. ਮੀ. ਅਤੇ ਆਬਾਦੀ 1,83,339 (1982) ਹੈ।
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-17-10-15-51, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. ਮਾ. 4 : 273
ਵਿਚਾਰ / ਸੁਝਾਅ
Please Login First