ਤਕੀਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਕੀਆ [ਨਾਂਪੁ] ਸਿਰਹਾਣਾ; ਆਸਰਾ , ਸਹਾਰਾ; ਫ਼ਕੀਰਾਂ ਦਾ ਡੇਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਕੀਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਕੀਆ. ਅ਼  ਤਕੀਯਹ. ਸੰਗ੍ਯਾ—ਆਸਰਾ. ਆਧਾਰ. “ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ.” (ਗਉ ਮ: ੫) “ਬਲ ਧਨ ਤਕੀਆ ਤੇਰਾ.” (ਸੋਰ ਮ: ੫) ੨ ਸਿਰ੍ਹਾਣਾ. ਉਪਧਾਨ। ੩ ਆਸ਼੍ਰਮ. ਰਹਿਣ ਦਾ ਅਸਥਾਨ. “ਗੁਰੁ ਕੈ ਤਕੀਐ ਨਾਮਿ ਅਧਾਰੇ.” (ਮਾਝ ਅ: ਮ: ੩)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਕੀਆ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Takia_ਤਕੀਆ: ਨੂਰ ਮੁਹੰਮਦ ਬਨਾਮ ਬੱਲਭਦਾਸ (ਏ ਆਈ ਆਰ 1931 ਅਵਧ 293) ਅਨੁਸਾਰ ਤਕੀਏ ਤੋਂ ਮੁਰਾਦ ਹੈ ਕਿਸੇ ਵਿਅਕਤੀਗਤ ਫ਼ਕੀਰ ਦੀ ਸੰਭਾਲ ਵਿਚਲਾ ਕਬਰਿਸਤਾਨ

       ਤਕੀਆ ਉਸ ਥਾਂ ਨੂੰ ਵੀ ਕਿਹਾ ਜਾਂਦਾ ਹੈ ਜਿਥੇ ਸੰਸਾਰ ਨੂੰ ਤਿਆਗ ਦੇਣ ਉਪਰੰਤ ਅਤੇ ਖ਼ੁਦਾ ਦੀ ਪ੍ਰਾਪਤੀ ਅਤੇ ਪਾਕੀਜ਼ਾ ਜ਼ਿੰਦਗੀ ਬਾਬਤ ਲੋਕ ਪ੍ਰਸਿਧ ਹੋਣ ਅਤੇ ਲੋਕਾਂ ਦੇ ਉਸ ਦੇ ਮੁਰੀਦ ਬਣਨ ਤੋਂ ਪਹਿਲਾਂ ਕੋਈ ਫ਼ਕੀਰ ਜਾਂ ਦਰਵੇਸ਼ ਰਹਿੰਦਾ ਹੈ। ਤਕੀਏ ਨੂੰ ਕਾਨੂੰਨ ਦੁਆਰਾ ਧਾਰਮਕ ਅਸਥਾਨ ਹੋਣ ਦੀ ਮਾਨਤਾ  ਹਾਸਲ ਹੁੰਦੀ ਹੈ। ਵਕਫ਼ ਜਾਂ ਪਬਲਿਕ ਟਰੱਸਟ ਦੁਆਰਾ ਧਾਰਮਕ ਪ੍ਰਯੋਜਨ ਲਈ ਤਕੀਏ ਨੂੰ ਗ੍ਰਾਂਟ ਦਿੱਤੀ ਜਾ ਸਕਦੀ ਹੈ। ਕਿਸੇ ਧਾਰਮਕ ਸੰਸਥਾ ਦੇ ਪੀਰ ਨੂੰ ਸਜਦਾ ਨਸ਼ੀਨ ਕਿਹਾ ਜਾਂਦਾ ਹੈ ਅਤੇ ਉਹ ਤਕੀਏ ਦੇ ਧਾਰਮਕ ਕੰਮਾਂ ਦਾ ਇਨਚਾਰਜ ਹੁੰਦਾ ਹੈ ਜਦ ਕਿ ਸੰਸਾਰਕ ਕਾਰ-ਵਿਹਾਰ ਮੁਤੱਵਲੀ ਦੇ ਜ਼ਿੰਮੇ ਹੁੰਦਾ ਹੈ। ਕਈ ਵਾਰੀ ਸਜਦਾ ਨਸ਼ੀਨ ਅਤੇ ਮੁੱਤਵਲੀ ਦਾ ਕੰਮ ਇਕੋ ਵਿਅਕਤੀ ਦੁਆਰਾ ਕੀਤਾ ਜਾਂਦਾ ਹੈ। ਸਜਦਾ ਨਸ਼ੀਨ ਦੀ ਜਾਨਸ਼ੀਨੀ ਬਾਬਤ ਨਿਯਮ ਤਕੀਏ ਦੇ ਬਾਨੀ ਦੁਆਰਾ ਮੁਕਰਰ ਕੀਤੇ ਜਾਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਤਕੀਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੀਆ (ਸੰ.। ਫ਼ਾਰਸੀ ਤਕ੍ਯਹ=ਸਿਰਹਾਣਾ) ੧. ਸਿਰਹਾਣਾ।

੨. ਆਸਰਾ। ਯਥਾ-‘ਮੈ ਤਾਣੁ ਤਕੀਆ ਤੇਰਓ’। ਤਥਾ-‘ਤੂੰ ਮੇਰੀ ਓਟ ਤੂੰ ਮੇਰਾ ਤਕੀਆ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.