ਤਤਸਮੇਂ ਨਾਫ਼ਜ਼ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
For the time being in force_ਤਤਸਮੇਂ ਨਾਫ਼ਜ਼ : ਜਦੋਂ ਕਿਸੇ ਐਕਟ ਦੀ ਧਾਰਾ ਵਿਚ ਇਹ ਉਪਬੰਧ ਕੀਤਾ ਗਿਆ ਹੋਵੇ ਕਿ ਉਸ ਦੇ ਉਪਬੰਧਾਂ ਤੇ ‘ਤਤਸਮੇਂ ਨਾਫ਼ਜ਼’ ਕਿਸੇ ਕਾਨੂੰਨ ਦਾ ਪ੍ਰਭਾਵ ਨਹੀਂ ਪਵੇਗਾ ਤਾਂ ‘ਤਤਸਮੇਂ ਨਾਫ਼ਜ਼’ ਦਾ ਮਤਲਬ ਜਾਂ ਤਾਂ ਕਿਸੇ ਖ਼ਾਸ ਸਮੇਂ ਤੋਂ ਹੋ ਸਕਦਾ ਹੈ ਜਾਂ ਸਮੇਂ ਦੀ ਇਕ ਤੋਂ ਵੱਧ ਮੁੱਦਤਾਂ ਤੋਂ ਹੋ ਸਕਦਾ ਹੈ ਅਤੇ ਕਿਸੇ ਖ਼ਾਸ ਕੇਸ ਵਿਚ ਉਹ ਅਰਥ-ਨਿਰਨਾ ਅਪਣਾਇਆ ਜਾਣਾ ਹੈ ਜੋ ਉਸ ਪ੍ਰਸੰਗ ਤੇ ਨਿਰਭਰ ਕਰਦਾ ਹੈ - ਜਿਸ ਵਿਚ ਉਹ ਵਾਕੰਸ਼ ਆਉਂਦਾ ਹੈ।
‘ਦ ਡੀਫ਼ੈਂਸ ਔਫ਼ ਇੰਡੀਆ ਐਕਟ, 1939 ਦੀ ਧਾਰਾ 19 (ਖ) ਵਿਚ ‘ਤਤਸਮੇਂ ਨਾਫ਼ਜ਼’ ਵਾਕੰਸ਼ ਆਉਂਦਾ ਹੈ ਅਤੇ ਉਥੇ ਉਸ ਦਾ ਮਤਲਬ ਉਨ੍ਹਾਂ ਕਾਨੂੰਨਾਂ ਤੋਂ ਹੈ ਜੋ ਉਸ ਸਮੇਂ ਵਾਸਤਵ ਵਿਚ ਮੌਜੂਦ ਸਨ ਜਿਸ ਸਮੇਂ ‘ਦ ਡੀਫ਼ੈਂਸ ਔਫ਼ ਇੰਡੀਆ ਐਕਟ, 1939 ਨਾਫ਼ਜ਼ ਹੋਇਆ। (ਈਸਟ ਇੰਡੀਆ ਫ਼ਿਲਮ ਸਟੂਡਿਉਜ਼ ਬਨਾਮ ਪੀ.ਕੇ. ਮੁਕਰਜੀ 19 ਕ.ਲ.ਜ. 292)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First