ਤਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਰ (ਨਾਂ,ਇ) ਵੇਲ ਨੂੰ ਲੱਗਦੀ ਖੀਰਾ ਜਾਤੀ ਦੀ ਲਮੂਤਰੀ ਕੱਚੀ ਖਾਧੀ ਜਾਣ ਵਾਲੀ ਕੱਕੜੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤਰ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Soak (ਸਅਉਕ) ਤਰ: ਇਸ ਸ਼ਬਦ ਦੇ ਅਨੇਕਾਂ ਅਰਥ ਹਨ ਪਰ ਵਰਖਾ ਬਾਅਦ ਖੱਡੇ ਅੰਦਰ ਭਰੀ ਤਰ-ਬ-ਤਰਤਾ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46342, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਤਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਰ 1 [ਨਾਂਇ] ਖੀਰਾ ਜਾਤੀ ਦਾ ਇੱਕ ਫਲ਼, ਕੱਕੜੀ 2 ਵਤਰ, ਸਿੱਲ੍ਹਾ; ਨਮ 3 [ਨਾਂਪੁ] ਇੱਕ ਪਛੇਤਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਰ. ਸੰ. ਸੰਗ੍ਯਾ—ਮਹਿ਼ਲ, ਜੋ ਨਦੀ ਪਾਰ ਉਤਾਰਨ ਲਈ ਲਿਆ ਜਾਵੇ। ੨ ਤਰਨ ਦੀ ਕ੍ਰਿਯਾ। ੩ ਅਗਨਿ। ੪ ਮਾਰਗ. ਰਾਹ । ੫ ਗਤਿ. ਚਾਲ। ੬ ਬਿਰਛ. ਤਰ ਅਤੇ ਤਰੁ ਦੋਵੇਂ ਸੰਸਕ੍ਰਿਤ ਸ਼ਬਦ ਹਨ. “ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ.” (ਮਲਾ ਰਵਿਦਾਸ) ੭ ਸੰ. ਤਕੁ. ਤੁਰ. ਕਪੜਾ ਲਪੇਟਣ ਦਾ ਬੇਲਣ. “ਛੋਛੀ ਨਲੀ ਤੰਤੁ ਨਹੀ ਨਿਕਸੈ, ਨ ਤਰ ਰਹੀ ਉਰਝਾਈ.” (ਗਉ ਕਬੀਰ) ਇਸ ਥਾਂ ਪ੍ਰਾਣਾਂ ਦੀ ਗੱਠ ਨੂੰ ਤਰ (ਤੁਰ) ਲਿਖਿਆ ਹੈ। ੮ ਹਿੰਦੀ. ਕਕੜੀ, ਖੱਖੜੀ. ਖੀਰੇ ਦੀ ਜਾਤਿ ਦਾ ਲੰਮਾ ਹਰਾ ਫਲ, ਜੋ ਗਰਮੀ ਦੀ ਰੁੱਤੇ ਹੁੰਦਾ ਹੈ। ੯ ਕ੍ਰਿ. ਵਿ—ਨੀਚੇ. ਤਲੇ. “ਹੈਵਰ ਊਪਰਿ ਛਤ੍ਰ ਤਰ.” (ਸ. ਕਬੀਰ) “ਸੀਤਲ ਜਲ ਕੀਜੈ ਸਮ ਓਰਾ । ਤਰ ਊਪਰਿ ਦੇਕਰ ਬਹੁ ਸ਼ੋਰਾ.” (ਗੁਪ੍ਰਸੂ) “ਜਾਕੀ ਦਹਸ਼ਤ ਸਾਰਦੂਲ ਸੁਰ ਤਰ ਹੈ.” (ਹਜ਼ੂਰੀ ਕਵਿ) ਸ਼ੇਰ ਦੀ ਆਵਾਜ਼ ਹੇਠ ਬੈਠ ਜਾਂਦੀ ਹੈ। ੧੦ ਵ੍ਯ—ਦ੍ਵਾਰਾ. ਸੇ. “ਜਾ ਤਰ ਜੱਛ ਕਿਨਰ ਅਸੁਰਨ ਕੀ ਸਭ ਕੀ ਕ੍ਰਿਯਾ ਹਿਰਾਨੀ.” (ਪਾਰਸਾਵ) ੧੧ ਸੰ. ਅਤੇ ਫ਼ਾ. ਪ੍ਰਤ੍ਯਯ. ਇਹ ਗੁਣਵਾਚਕ ਸ਼ਬਦਾਂ ਨਾਲ ਜੁੜਨ ਤੋਂ ਦੂਜੇ ਨਾਲੋਂ ਅਧਿਕਤਾ ਜਣਾਉਂਦਾ ਹੈ. ਜਿਵੇਂ—ਸ਼ੁੱਧਤਰ, ਬਿਹਤਰ ਆਦਿ. Comparative degree.1 “ਜਨ ਦੇਖਨ ਕੇ ਤਰਸੁੱਧ ਬਨੇ.” (ਕਲਕੀ) ਸ਼ੁੱਧਤਰ ਬਨੇ. ਵਡੇ ਸ਼ੁੱਧ ਬਨੇ. “ਦੁਖ ਦਾਲਦੁ ਭੰਨ ਤਰ.” (ਵਾਰ ਸਾਰ ਮ: ੫) “ਇਕ ਗੁਰਮੁਖ , ਗੁਰਮੁਖਤਰ ਦੂਜੋ। ਗੁਰਮੁਖਤਮ, ਨੀਕੋ ਲਖ ਤੀਜੋ.” (ਗੁਪ੍ਰਸੂ) ੧੨ ਫ਼ਾ ਵਿ—ਗਿੱਲਾ. ਭਿੱਜਿਆ ਹੋਇਆ। ੧੩ ਤਾਜ਼ਾ। ੧੪ ਫ਼। ੧੫ ਥੰਧਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤਰ (ਸੰ.। ਸੰਸਕ੍ਰਿਤ ਤਰੑ) ੧. ਬ੍ਰਿਛ। ਯਥਾ-‘ਤਰ ਤਾਰਿ ਅਪਵਿਤ੍ਰ’।
੨. (ਸੰ.। ਸੰਸਕ੍ਰਿਤ) ਬੇੜੀ। ਯਥਾ-‘ਨਾ ਤਰ ਨਾ ਤੁਲਹਾ ’। ਇਥੇ -ਤਰ- ਦਾ ਅਰਥ -ਤਰਨਾ- ਬੀ ਕਰ ਲੈਂਦੇ ਹਨ।
੩. (ਅ.। ਹਿੰਦੀ) ਹੇਠਾਂ, ਥੱਲੇ। ਯਥਾ-‘ਹੈਵਰ ਊਪਰਿ ਛਤ੍ਰ ਤਰ’।
੪. (ਗੁ.। ਸੰਸਕ੍ਰਿਤ। ਫ਼ਾਰਸੀ) ਗੁਣ ਵਾਚਕ ਨਾਲ ਲੱਗਕੇ ਉਸਦੇ ਗੁਣ ਨੂੰ ਅਤਿਸੈ ਕਰ ਦਿੰਦਾ ਹੈ। ਬਹੁਤ , ਅਤ੍ਯੰਤ।
੫. (ਤਰਨਾ ਧਾਤੂ ਤੋਂ ਤਰ) ਤੂੰ ਤਰ। ਯਥਾ-‘ਤਰੁ ਤਾਰੀ ਮਨਿ ਨਾਮੁ ਸੁਚੀਤਿ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 45960, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First