ਤਾਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਕ (ਨਾਂ,ਪੁ) ਬੂਹੇ ਨੂੰ ਬੰਦ ਕਰਨ ਅਤੇ ਖੋਲ੍ਹਣ ਲਈ ਲੱਗਾ ਤਖ਼ਤਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5476, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤਾਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਕ (ਵਿ,ਪੁ) ਕੰਮ ਵਿੱਚ ਪ੍ਰਬੀਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤਾਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਕ [ਨਾਂਪੁ] ਕੰਧ ਵਿੱਚ ਬਣਿਆ ਹੋਇਆ ਆਲ਼ਾ; ਖਿੜਕੀ; ਬੂਹਾ , ਦਰਵਾਜ਼ਾ; ਨਜ਼ਰ, ਮੌਕੇ ਦੀ ਤਾੜ , ਘਾਤ; ਉਡੀਕ , ਆਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਾਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਕ. ਸੰਗ੍ਯਾ—ਅਵਲੋਕਨ. ਤੱਕਣ ਦੀ ਕ੍ਰਿਯਾ. ਨਰ ਦੀ ਟਕ। ੨ ਖੋਜ. ਤਲਾਸ਼. ਭਾਲ। ੩ ਕ੍ਰਿ. ਵਿ—ਤੱਕਕੇ. ਦੇਖਕੇ. “ਰੀਝਤ ਤਾਕ ਬਡੇ ਨ੍ਰਿਪ ਐਸਹਿ.” (ਅਜਰਾਜ) ੪ ਅ਼ ਤ਼ਾਕ਼. ਮਿਹਰਾਬ. ਡਾਟ । ੫ ਡਾਟਦਾਰ ਮਕਾਨ । ੬ ਤਾਕੀ. ਦਰੀਚੀ। ੭ ਆਲ੍ਹਾ. ਆਲਮਾਰੀ। ੮ ਕਪਾਟ. ਖਿੜਕੀ. “ਉਘਰਿਗਏ ਬਿਖਿਆ ਕੇ ਤਾਕ.” (ਕਾਨ ਮ: ੪) ੯ ਵਿ—ਅਦੁਤੀ. ਲਾਨੀ. “ਵਰਤੈ ਤਾਕ ਸਬਾਇਆ.” (ਮਾਰੂ ਸੋਲਹੇ ਮ: ੧) ੧੦ ਖ਼ਾ. ਮਖ਼। ੧੧ ਅ਼ਜੀਬ। ੧੨ ਟੌਂਕ. ਵਿਖਮ. ਤਾਖ. ਜੈਸੇ ਇੱਕ, ਤਿੰਨ, ਪੰਜ ਆਦਿ। ੧੩ ਸੰ. ताक. ਸੰਗ੍ਯਾ—ਸੰਤਾਨ. ਔਲਾਦ । ੧੪ ਸਿੰਧੀ. ਤਾਕ. ਮਾਰਗ. ਰਾਹ । ੧੫ ਲਹਿਂਦੀ ਪੰਜਾਬੀ ਵਿੱਚ ਤਾਕ ਦਾ ਅਰਥ ਨਿਪੁਣ ਹੈ. ਜਿਵੇਂ—ਉਹ ਗੁਣਾਂ ਵਿੱਚ ਤਾਕ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਾਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤਾਕ (ਸੰ.। ਅ਼ਰਬੀ ਤ਼ਾਕ*) ਆਲਾ , ਖਿੜਕੀ, ਬਾਰੀ। ਯਥਾ-‘ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ’।
੨. (ਅ਼ਰਬੀ ਤ਼ਾਕ਼=ਇਕੱਲਾ) ਇਕ। ਯਥਾ-‘ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ’। ਦੇਖੋ , ‘ਤਾਕੋ ਤਾਕੁ’
੩. (ਅ਼ਰਬੀ ਤ਼ਾਕ) ਅਦੁਤੀ, ਪ੍ਰਬੀਨ, ਲਾਇਕ , ਕਿਸੇ ਵਿਦ੍ਯਾ ਵਿਚ ਹੁਸ਼੍ਯਾਰ ਹੋ ਜਾਣ ਨੂੰ ਤਾਕ ਹੋਣਾ ਕਹਿੰਦੇ ਹਨ।
੪. (ਪੰਜਾਬੀ) ਤਖ਼ਤਾ , ਬੂਹਾ ।
----------
* ਅ਼ਰਬੀ ਵਿਚ ਤਾਕ਼ ਦੇ ਇਹ ਅਰਥ- ਮਹਰਾਬ, ਡਾਟ: ਮਹਲ ; ਇਕੱਲਾ ਪ੍ਰਬੀਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First