ਤਾਗਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਾਗਾ. ਸੰਗ੍ਯਾ—ਡੋਰਾ. ਤੰਤੁ. ਧਾਗਾ. “ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ.” (ਸ. ਕਬੀਰ) ਇਸ ਥਾਂ ਖਿੰਥਾ ਦੇਹ ਹੈ, ਚੇਤਨਸੱਤਾ ਤਾਗਾ ਹੈ। ੨ ਸੰ. तज्ञ —ਤਗ੍ਯ. ਵਿ—ਤਤ੍ਵਗ੍ਯ. ਤਤ੍ਵ ਦੇ ਜਾਣਨ ਵਾਲਾ. “ਜਿਸਹਿ ਧਿਆਇਆ ਪਾਰਬ੍ਰਹਮ ਸੋ ਕਲਿ ਮਹਿ ਤਾਗਾ.” (ਵਾਰ ਰਾਮ ੨ ਮ: ੫) ੩ ਗ੍ਯਾਨੀ. ਗ੍ਯਾਤਾ. “ਸਗਲ ਘਟਾ ਮਹਿ ਤਾਗਾ.” (ਧਨਾ ਮ: ੫) ਇਸ ਥਾਂ ਗ੍ਯਾਤਾ ਤੋਂ ਭਾਵ ਅੰਤਰਯਾਮੀ ਕਰਤਾਰ ਹੈ। ੪ ਤੁਗਣਾ ਦਾ ਭੂਤਕਾਲ. ਤੁਗਿਆ. ਨਿਭਿਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First