ਤੂਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੂਤ (ਨਾਂ,ਪੁ) ਟਾਹਣੀਆਂ ਦੀਆਂ ਲਗਰਾਂ ਤੋਂ ਟੋਕਰੀਆਂ ਆਦਿ ਬਣਾਉਣ ਲਈ ਉਪਯੋਗੀ ਸੰਘਣੀ ਛਾਂ ਅਤੇ ਚੀੜ੍ਹੇ ਮਾਦੇ ਦੀ ਲੱਕੜ ਵਾਲਾ ਰੁੱਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੂਤ [ਨਾਂਪੁ] ਇੱਕ ਫਲ਼ਦਾਰ ਅਤੇ ਛਾਂਦਾਰ ਰੁੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25195, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੂਤ. ਸੰ. ਅਤੇ ਫ਼ਾ  ਸੰਗ੍ਯਾ—ਇੱਕ ਬਿਰਛ, ਜਿਸ ਦੇ ਫਲ  ਖਾਣ ਵਿੱਚ ਮਿੱਠੇ ਹੁੰਦੇ ਹਨ ਅਤੇ ਛਟੀਆਂ ਦੇ ਟੋਕਰੇ ਆਦਿ ਬਣਦੇ ਹਨ. ਮਾਘ ਫੱਗੁਣ ਵਿੱਚ ਇਸ ਦੇ ਸਭ ਪੱਤੇ ਡਿਗ ਪੈਂਦੇ ਹਨ. Morus alba. ਪਿਉਂਦੀ ਤੂਤ ਦੀ ਸ਼ਹਤੂਤ ਸੰਗ੍ਯਾ ਹੈ. ਦੇਖੋ, ਸਤੂਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੂਤ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤੂਤ : ਸੁੰਡੀਆਂ ਦੇ ਆਕਾਰ ਦੇ ਮਿੱਠੇ, ਰਸਦਾਰ ਫਲਾਂ ਵਾਲੇ ਇਸ ਪਤਝੜੀ ਰੁੱਖ ਦਾ ਵਿਗਿਆਨਕ ਨਾਂ ਮੋਰਸ ਅਲਬਾ (Morus alba) ਹੈ ਜਿਹੜਾ ਮੋਰੇਸੀ (Moraceae) ਕੁਲ ਨਾਲ ਸਬੰਧਤ ਹੈ।

ਆਮ ਤੌਰ ਤੇ ਇਸ ਦਰਮਿਆਨੇ ਕੱਦ ਦੇ ਦਰਖ਼ਤ ਨੂੰ ਉਗਾਇਆ ਜਾਂਦਾ ਹੈ ਪਰ ਕਈ ਵਾਰੀ ਇਹ ਖਾਲੀ ਵਾੜਾਂ ਵਿਚ ਆਪੇ ਵੀ ਉੱਗ ਪੈਂਦਾ ਹੈ। ਇਸ ਦੇ ਨਰ ਅਤੇ ਮਾਦਾ ਫੁੱਲ ਅਲੱਗ ਅਲੱਗ ਉੱਗਦੇ ਹਨ ਪਰ ਨਰ ਫੁਲ ਛੇਤੀ ਹੀ ਝੜ ਜਾਂਦੇ ਹਨ।

ਇਸ ਦੇ ਪੱਤੇ ਰੇਸ਼ਮ ਦੇ ਕੀੜੇ ਦਾ ਆਹਾਰ ਹਨ ਅਤੇ ਇਹ ਕੀੜਾ ਆਪਣੇ ਜੀਵਨ ਦਾ ਲਗਭਗ ਤਿੰਨ ਚੌਥਾਈ ਹਿੱਸਾ ਤੂਤ ਦੇ ਪੱਤਿਆਂ ਉੱਪਰ ਹੀ ਗੁਜ਼ਾਰਦਾ ਹੈ। ਤੂਤ ਦੇ ਫਲ ਖਾਣ ਤੋਂ ਇਲਾਵਾ, ਸ਼ਰਾਬ ਕੱਢਣ ਦੇ ਕੰਮ ਵੀ ਆਉਂਦੇ ਹਨ। ਇਸ ਦੀ ਲੱਕੜ ਲਚਕੀਲੀ ਹੋਣ ਕਾਰਨ ਖੇਡਾਂ ਦਾ ਸਾਮਾਨ ਖਾਸ ਕਰ ਕੇ ਕ੍ਰਿਕਟ ਬੈਟ, ਵਿਕਟਾਂ, ਹਾਕੀ , ਟੈਨਿਸ ਅਤੇ ਬੈਡਮਿੰਟਨ ਦੇ ਰੈਕਟ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦੀ ਲੱਕੜ ਤੋਂ ਤਿਆਰ ਕੀਤਾ ਰਸ ਚਮੜਾ ਰੰਗਣ ਲਈ ਵਰਤਿਆ ਜਾਂਦਾ ਹੈ । ਇਸ ਦੇ ਪੱਤਿਆਂ ਨੂੰ ਮਾਲਸ਼ ਕਰਨ ਅਤੇ ਪਸੀਨਾ ਲਿਆਉਣ ਲਈ ਵਰਤਿਆ ਜਾਂਦਾ ਹੈ। ਫਲ ਠੰਡਾ, ਪੌਸ਼ਟਿਕ ਅਤੇ ਕਿਰਮ ਕੱਢ ਹੁੰਦਾ ਹੈ। ਇਹ ਪਿਆਸ ਘਟਾਉਣ ਅਤੇ ਬਦਹਜ਼ਮੀ ਠੀਕ ਕਰਨ ਲਈ ਵਰਤਿਆ ਜਾਂਦਾ ਹੈ। ਇਹ ਤਿੱਲੀ ਦੇ ਰੋਗ ਦੂਰ ਕਰਨ, ਆਂਦਰਾਂ ਦੇ ਜ਼ਖ਼ਮ ਠੀਕ ਕਰਨ ਅਤੇ ਕਮਰ ਦਰਦ ਦੂਰ ਕਰਨ ਦੇ ਨਾਲ ਨਾਲ ਖੂਨ ਵਰਧਕ ਵੀ ਹੈ। ਤੂਤ ਦੇ ਕਾਠੇ ਫਲ ਨੂੰ ਬੇਦਾਨਾ ਕਹਿੰਦੇ ਹਨ ਜਿਹੜਾ ਬੱਚਿਆਂ ਨੂੰ ਖ਼ਸਰਾ, ਚੇਚਕ ਆਦਿ ਨਿਕਲਣ ਤੇ ਪਾਣੀ ਵਿਚ ਉਬਾਲ ਕੇ ਦਿੱਤਾ ਜਾਂਦਾ ਹੈ। ਪੰਜਾਬੀ ਦੇ ਕਈ ਪ੍ਰਸਿੱਧ ਗੀਤਾਂ ਵਿਚ ਤੂਤਾਂ ਦਾ ਜ਼ਿਕਰ ਹੈ :-

        ਤੂਤਕ ਤੂਤਕ ਤੂਤਕ ਤੂਤੀਆਂ

        ਹਈ ਜਮਾਲੋ।

        ਆ ਜਾ ਤੂਤਾਂ ਵਾਲੇ ਖੂਹ ਤੇ

        ਹਈ ਜਮਾਲੋ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-12-16-00, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਲੋ. ਵਿ. ਕੋ : ਪੰ. ਗੁ. ਪੌ. –ਡਾ. ਸ਼ਰਮਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.