ਤੰਬੂਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੰਬੂਰਾ [ਨਾਂਪੁ] ਸਿਤਾਰ ਵਾਂਗ ਤ¨ਬੇ ਨੂੰ ਡੰਡੀ ਲਾ ਕੇ ਬਣਾਇਆ ਚਾਰ ਤਾਰਾਂ ਵਾਲ਼ਾ ਸਾਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੰਬੂਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੰਬੂਰਾ. ਸੰ. तुम्बुरु वीणा —ਤੁੰਬੁਰੁਵੀਣਾ. ਸੰਗ੍ਯਾ—ਤਾਨਪੂਰਾ. ਤੁੰਬੁਰੁ ਗੰਧਰਵ ਦੀ ਰਚੀ ਹੋਈ ਵੀਣਾ, ਜਿਸ ਦੇ ਚਾਰ ਤਾਰ ਹੁੰਦੇ ਹਨ. ਤੂੰਬੇ ਨੂੰ ਡੰਡੀ ਲਗਾਕੇ ਇਹ ਸਾਜ਼ ਬਣਦਾ ਹੈ. ਇਸ ਦੇ ਸੁਰ ਆਧਾਰ ਗਵੈਯੇ ਗਾਯਨ ਕਰਦੇ ਹਨ. ਦੇਖੋ, ਸਾਜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੰਬੂਰਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਤੰਬੂਰਾ : ਤੰਤੀ ਵਰਗ ਦੇ ਸਾਜ਼ਾਂ ਦੀ ਸ਼੍ਰੇਣੀ ਦਾ ਇਕ ਸਾਜ਼ ਜਿਸ ਦੀ ਕਾਢ ਤੰਬੂਰ ਗੰਧਰਵ ਦੁਆਰਾ ਕੀਤੀ ਮੰਨੀ ਜਾਂਦੀ ਹੈ।ਇਸ ਨੂੰ ਤਾਨਪੂਰਾ ਵੀ ਕਿਹਾ ਜਾਂਦਾ ਹੈ। ਆਦਿ ਕਾਲ ਤੋਂ ਸੰਗੀਤ ਤੇ ਸਾਜ਼ਾਂ ਦਾ ਸਰੀਰ ਤੇ ਆਤਮਾ ਵਾਲਾ ਰਿਸ਼ਤਾ ਚਲਦਾ ਆ ਰਿਹਾ ਹੈ। ਦੋਹਾਂ ਦੀ ਇਕ ਦੂਜੇ ਤੋਂ ਬਿਨਾਂ ਹੋਂਦ ਅਧੂਰੀ ਹੈ। ਸਾਜ਼ਾਂ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ ਹੈ -ਤੰਤੀ ਸਾਜ਼, ਅਵਨੱਧ ਸਾਜ਼, ਸੁਸ਼ਿਰ ਸਾਜ਼, ਘਣ ਸਾਜ਼। ਤੰਤੀ ਵਰਗ ਅੰਦਰ ਉਹ ਸਾਜ਼ ਆਉਂਦੇ ਹਨ ਜਿਨ੍ਹਾਂ ਉੱਤੇ ਪਿੱਤਲ, ਲੋਹੇ, ਤਾਂਬੇ ਆਦਿ ਦੀਆਂ ਤਾਰਾਂ ਲੱਗੀਆਂ ਹੁੰਦੀਆਂ ਹਨ । ਇਨ੍ਹਾਂ ਸਾਜ਼ਾਂ ਵਿਚ ਹੱਥ ਨਾਲ ਤਾਰਾਂ ਛੂਹਣ ਨਾਲ ਆਵਾਜ਼ ਪੈਦਾ ਹੁੰਦੀ ਹੈ ਜਿਸ ਵਿਚ ਸਿਤਾਰ, ਤੂੰਬੀ, ਵੀਣਾ ਅਤੇ ਤੰਬੂਰਾ ਆਦਿ ਆਉਂਦੇ ਹਨ।

       ਇਸ ਦੀ ਬਣਤਰ ਸਿਤਾਰ ਆਦਿ ਨਾਲ ਹੀ ਮਿਲਦੀ ਜੁਲਦੀ ਹੈ। ਕੱਦੂ ਜਾਂ ਲੌਕੀ ਦਾ ਬਣਿਆ ਹੋਇਆ ਗੋਲ ਭਾਗ ਤੂੰਬਾ ਅਖਵਾਉਂਦਾ ਹੈ। ਇਸ ਗੋਲ ਭਾਗ ਉੱਤੇ ਲੱਕੜੀ ਦਾ ਢੱਕਣ ਫਿਟ ਕੀਤਾ ਜਾਂਦਾ ਹੈ ਜੋ ਤਬਲੀ ਅਖਵਾਉਂਦਾ ਹੈ। ਤਬਲੀ ਦੇ ਉੱਪਰ ਲੱਕੜੀ ਦੀ ਚੌਕੀ ਰੱਖੀ ਜਾਂਦੀ ਹੈ ਜਿਸ ਉੱਪਰ ਤਾਰਾਂ ਰੱਖੀਆਂ ਜਾਂਦੀਆਂ ਹਨ। ਇਸ ਚੌਕੀ ਨੂੰ ਘੁੜ੍ਹਚ ਕਿਹਾ ਜਾਂਦਾ ਹੈ। ਇਸ ਸਾਜ਼ ਦੇ ਲੰਬੇ ਭਾਗ ਨੂੰ ਡਾਂਡ ਕਿਹਾ ਜਾਂਦਾ ਹੈ । ਇਹ ਲੱਕੜ ਦਾ ਹੁੰਦਾ ਹੈ ਤੇ ਅੰਦਰੋਂ ਖੋਖਲਾ ਹੁੰਦਾ ਹੈ ਜਿਸ ਉੱਪਰ ਇਕ ਫੱਟੀ ਦਾ ਢੱਕਣ ਲੱਗਾ ਹੁੰਦਾ ਹੈ । ਗੋਲ ਭਾਗ ਦੇ ਸਿਰੇ ਤੇ ਤਾਰਾਂ ਬੰਨ੍ਹਣ ਲਈ ਲੱਕੜ ਦੀ ਇਕ ਕਿੱਲ ਲਾਈ ਜਾਂਦੀ ਹੈ ਜੋ ਲੰਗੋਟ ਜਾਂ ਕੀਲ ਅਖਵਾਉਂਦੀ ਹੈ। ਤੂੰਬੇ ਅਤੇ ਡਾਂਡ ਦੇ ਜੋੜ ਨੂੰ ਗੁਲੂ ਕਿਹਾ ਜਾਂਦਾ ਹੈ। ਇਸ ਦੇ ਲੰਬੇ ਭਾਗ ਤੇ ਖੂੰਟੀਆਂ ਲਾਈਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਇਕ ਇਕ ਤਾਰ ਨੂੰ ਬੰਨ੍ਹਿਆ ਜਾਂਦਾ ਹੈ। ਖੂੰਟੀਆਂ ਦੇ ਕੋਲ ਹੱਡੀ ਜਾਂ ਹਾਥੀ ਦੰਦ ਦੀਆਂ ਦੋ ਪੱਟੀਆਂ ਲੱਗੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਇਕ ਪੱਟੀ ਵਿਚ ਛੇਕ ਹੁੰਦੇ ਹਨ ਜਿਨ੍ਹਾਂ ਵਿਚੋਂ ਤਾਰਾਂ ਪਰੋ ਕੇ ਖੂੰਟੀਆਂ ਨਾਲ ਬੰਨ੍ਹੀਆਂ ਜਾਂਦੀਆਂ ਹਨ। ਇਸ ਨੂੰ ਤਾਰ ਗਹਿਨ ਕਿਹਾ ਜਾਂਦਾ ਹੈ।

ਇਸ ਵਿਚ ਚਾਰ ਤਾਰਾਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਪਹਿਲਾ ਤਾਰ ਫ਼ੌਲਾਦੀ ਲੋਹੇ ਦਾ ਹੁੰਦਾ ਹੈ। ਇਸ ਤਾਰ ਨੂੰ ਪੰਚਮ ਦਾ ਤਾਰ ਕਹਿੰਦੇ ਹਨ ਅਤੇ ਇਸ ਨੂੰ ਮੰਦਰ ਸਪਤਕ ਦੇ ਸੁਰ ਨਾਲ ਮਿਲਾਉਂਦੇ ਹਨ । ਗਾਇਕ ਸਭ ਤੋਂ ਪਹਿਲਾਂ ਵਿਚਕਾਰਲੀਆਂ ਦੋ ਤਾਰਾਂ ਨੂੰ ਆਪਣੇ ਗਲੇ ਦੀ ਆਵਾਜ਼ ਨਾਲ ਮਿਲਾਉਂਦਾ ਹੈ ਅਤੇ ਫਿਰ ਇਸ ਨੂੰ ਮੰਦਰ ਸਪਤਕ ਦੇ ਸ਼ੜਜ ਨਾਲ ਮਿਲਾਇਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1929, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-02-51-19, ਹਵਾਲੇ/ਟਿੱਪਣੀਆਂ: ਹ. ਪੁ. –ਇੰਡੀਅਨ ਮਿਊਜ਼ਿਕ ਏ ਪਰਸਪੈਕਟਿਵ-ਗੋਰੀ ਕੁਪੂਸਵਾਮੀ, ਐਮ ਹਰਹਿਰਨ । 42. ਸੰਗੀਤ ਸ਼ਾਸਤਰ ਦਰਪਣ-ਭਾਗ ਪਹਿਲਾ : 65-67

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.