ਤੱਥ ਦੇ ਕਿਆਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Presumption of fact_ਤੱਥ ਦੇ ਕਿਆਸ: ਤੱਥ ਦੇ ਕਿਆਸ ਉਹ ਕਿਆਸ ਹੁੰਦੇ ਹਨ ਜੋ ਕਿਆਸ ਕੀਤੇ  ਤੱਥ ਨੂੰ ਨਿਰਣਤ ਮੰਨਣ ਲਈ ਅਦਾਲਤ ਨੂੰ ਪਾਬੰਦ ਨਹੀਂ ਕਰਦੇ , ਲੇਕਿਨ ਜਦੋਂ ਕੋਈ ਬੁਨਿਆਦੀ ਤੱਥ ਸਾਬਤ ਕਰ ਦਿੱਤਾ ਜਾਵੇ ਤਾਂ ਉਸ ਨੂੰ ਨਿਰਣਤ ਮੰਨਣ ਦਾ ਸਮਰਥਨ ਕਰਦੇ ਹਨ।

       ਤੱਥ ਦੇ ਕਿਆਸ ਅਥਵਾ ਕੁਦਰਤੀ ਕਿਆਸ ਉਹ ਅਨੁਮਾਨ ਹੁੰਦੇ ਹਨ ਜੋ ਤਜਰਬੇ ਅਤੇ ਕੁਦਰਤ ਦੇ ਅਨੁਕ੍ਰਮ, ਮਨੁੱਖੀ ਮਨ ਦੀ ਬਣਤਰ, ਮਨੁੱਖੀ ਕੰਮਾਂ ਅਤੇ ਸਮਾਜ ਦੀਆਂ ਰੀਤਾਂ-ਰਵਾਜਾਂ ਅਤੇ ਆਦਤਾਂ ਦੇ ਪ੍ਰੇਖਣ ਤੋਂ ਕੁਦਰਤੀ ਤੌਰ ਤੇ ਅਤੇ ਮੰਤਕੀ ਢੰਗ ਨਾਲ ਲਾਏ ਜਾਂਦੇ ਹਨ। ਇਹ ਕਿਆਸ ਆਮ ਤੌਰ ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਖੰਡਨ ਕੀਤਾ ਜਾ ਸਕਦਾ ਹੈ।

       ਭਾਰਤੀ ਸ਼ਹਾਦਤ ਐਕਟ ਦੀ ਧਾਰਾ 114 ਤੱਥ ਦੇ ਕਿਆਸਾਂ ਬਾਬਤ ਹੈ। ਅਦਾਲਤ ਤੱਥ ਦੇ ਕਿਆਸ ਦਾ ਅਨੁਮਾਨ ਲਾਉਣ ਲਈ ਪਾਬੰਦ ਨਹੀਂ ਹੁੰਦੀ। ਅਜਿਹੇ ਕਿਆਸਾਂ ਬਾਰੇ ਭਾਰਤੀ ਸ਼ਹਾਦਤ ਐਕਟ ਸਾਰੀ ਗੱਲ ਜੱਜ ਦੇ ਵਿਵੇਕ ਉਤੇ ਛਡਦਾ ਹੈ। ਅਜਿਹੇ ਹਰੇਕ ਕੇਸ ਵਿਚ ਅਦਾਲਤ ਨੂੰ ਇਹ ਫ਼ੈਸਲਾ ਕਰਨ ਦਾ ਵਿਵੇਕ ਹਾਸਲ ਹੁੰਦਾ ਹੈ ਕਿ ਕੋਈ ਤੱਥ ਜਿਸ ਦਾ ਧਾਰਾ 114 ਅਧੀਨ ਕਿਆਸ ਕੀਤਾ ਜਾ ਸਕਦਾ ਹੈ, ਉਸ ਕਿਆਸ ਦੇ ਆਧਾਰ ਤੇ ਸਾਬਤ ਕਰ ਦਿੱਤਾ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.