ਥਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਥਲ (ਨਾਂ,ਪੁ) ਪਾਣੀ ਤੋਂ ਬਿਨਾਂ ਖੁਸ਼ਕ ਜ਼ਮੀਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਥਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਥਲ [ਨਾਂਪੁ] ਜ਼ਮੀਨੀ ਭਾਗ , ਧਰਤੀ; ਸਥਾਨ; ਪਹਾੜੀ ਇਲਾਕੇ ਵਿੱਚ ਵਾਹੁਣ ਯੋਗ ਜ਼ਮੀਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਥਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਥਲ ਸੰ. ਥਲ. ਸੰਗ੍ਯਾ—ਅਸਥਾਨ. ਜਗਾ. ਥਾਂ। ੨ ਸੁੱਕੀ ਜ਼ਮੀਨ. ਜਿੱਥੇ ਪਾਣੀ ਨਾ ਹੋਵੇ। ੩ ਡਿੰਗ. ਟਿੱਬਾ. “ਭਾਣੈ ਥਲ ਸਿਰਿ ਸਰੁ ਵਹੈ.” (ਸੂਹੀ ਮ: ੧) ਟਿੱਬੇ ਦੇ ਸਿਰ ਪੁਰ ਸਮੁੰਦਰ ਵਗੇ। ੪ ਸਿੰਧ ਸਾਗਰ ਦੋਆਬ ਦੇ ਅੰਤਰਗਤ ੧੫੦ ਮੀਲ ਲੰਮਾ ਅਤੇ ੫੦ ਮੀਲ ਚੌੜਾ ਇੱਕ ਇਲਾਕਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਥਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਥਲ (ਸੰ.। ਸੰਸਕ੍ਰਿਤ ਸੑਥਲੰ। ਪ੍ਰਾਕ੍ਰਿਤ ਥਲਿ। ਪੰਜਾਬੀ ਥਲ) ੧. ਥਾਂ, ਜਗ੍ਹਾ। ਖੁਸ਼ਕੀ ਵਾਲੀ ਥਾਂ।
੨. ਉੱਚਾ ਥਾਂ, ਟਿੱਬਾ1। ਯਥਾ-‘ਭਾਣੈ ਥਲ ਸਿਰਿ ਸਰੁ ਵਹੈ’ (ਪਰਮੇਸ਼ਰ ਦੇ) ਹੁਕਮ ਵਿਚ ਥਲ ਦੇ ਸਿਰ (ਭਾਵ ਉਤੇ) ਨਦੀ ਵਗ ਪੈਂਦੀ ਹੈ।
ਦੇਖੋ, ‘ਥਲ ਸਿਰਿ ਸਰਿਆ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਥਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਥਲ : ਇਹ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਸਿੰਘ ਸਾਗਰ ਦੁਆਬ ਵਿਚਕਾਰ ਸਥਿਤ ਵਿਸ਼ਾਲ ਘਾਹ ਦਾ ਮੈਦਾਨ ਹੈ ਜਿਹੜਾ ਸਾਲਟ ਰੇਂਜ ਦੀ ਤਲਹੱਟੀ ਤੋਂ ਸ਼ੁਰੂ ਹੋ ਕੇ ਦੱਖਣ ਵੱਲ 240 ਕਿ. ਮੀ. (150 ਮੀਲ) ਦੀ ਲੰਬਾਈ ਤਕ ਮੁਜ਼ਫ਼ਰਗੜ੍ਹ ਜ਼ਿਲ੍ਹੇ ਦੀ ਹੱਦ ਤਕ ਫੈਲਿਆ ਹੋਇਆ ਹੈ। ਇਸ ਵਿਚ ਵਧੇਰੇ ਕਰ ਕੇ ਮੀਆਂਵਾਲੀ ਦਾ ਸਿੰਧ ਤੋਂ ਉਰਾਰ ਦਾ ਇਲਾਕਾ ਅਤੇ ਸ਼ਾਹਪੁਰ ਜ਼ਿਲੇ ਦੀ ਖੁਸ਼ਾਬ ਤਹਿਸੀਲ ਦਾ ਕੁਝ ਹਿੱਸਾ ਆਉਂਦਾ ਹੈ। ਕਈ ਥਾਵਾਂ ਤੇ ਇਸ ਦੀ ਚੌੜਾਈ 80 ਕਿ. ਮੀ. (50 ਮੀਲ) ਤੋਂ ਵੀ ਵੱਧ ਜਾਂਦੀ ਹੈ। ਬਹੁਤ ਥੋੜ੍ਹੀ ਵਰਖਾ, ਰੁੱਖਾਂ ਤੋਂ ਰਹਿਤ ਰੇਤਲੀ ਮਿੱਟੀ, ਵਿਰਲੀਆਂ ਚਰਾਂਦਾਂ ਕਾਰਨ ਇਹ ਇਲਾਕਾ ਬਹੁਤ ਬੇਰੌਣਕਾ ਹੈ। ਇਸ ਦਾ ਬਹੁਤਾ ਹਿੱਸਾ ਤਾਂ ਮਾਰੂਥਲ ਹੈ ਜੋ ਮਨੁੱਖੀ ਵਸੋਂ, ਪਸ਼ੂ ਪੰਛੀ ਅਤੇ ਹਰਿਆਲੀ ਰਹਿਤ ਉਜਾੜ ਬੀਆਬਾਨ ਹੈ। ਓਪਰੀ ਨਜ਼ਰੇ ਵੇਖਿਆਂ ਇਹ ਮੈਦਾਨ ਇਕ ਮੁਕੰਮਲ ਮਾਰੂਥਲ ਲਗਦਾ ਹੈ ਪਰ ਯਥਾਰਥ ਵਿਚ ਇਸ ਦੀਆਂ ਕਈ ਕਿਸਮਾਂ ਹਨ। ਇਸ ਦੇ ਉੱਤਰੀ ਭਾਗ ਦੀ ਮਿੱਟੀ ਕੁਝ ਸਖ਼ਤ ਹੈ ਜਿਸ ਵਿਚ ਦੱਖਣ ਤੋ ਉੱਤਰੀ ਦਿਸ਼ਾ ਵੱਲ ਰੇਤਲੀਆਂ ਪਹਾੜੀਆਂ ਹਨ। ਇਹ ਉੱਚਾ ਨੀਵਾਂ ਘਾਹ ਦਾ ਮੈਦਾਨ ਹੈ ਜੋ ਚੰਗੀ ਵਰਖਾ ਦੇ ਸਮੇਂ ਘਾਹ ਅਤੇ ਝਾੜੀਆਂ ਨਾਲ ਭਰ ਜਾਂਦਾ ਹੈ। ਖੇਤੀ ਛੋਟੀਆਂ ਛੋਟੀਆਂ ਟੁਕੜੀਆਂ ਵਿਚ ਹੁੰਦੀ ਹੈ। ਪਾਣੀ ਦੀ ਡੂੰਘਾਈ 12-18 ਮੀ. (40 ਤੋਂ 60 ਫੁੱਟ) ਤਕ ਹੈ ਅਤੇ ਟਾਵੀਂ ਟਾਵੀਂ ਵਸੋਂ ਇੱਜੜਾਂ ਅਤੇ ਵੱਗਾਂ ਦੇ ਆਸਰੇ ਗੁਜ਼ਾਰਾ ਕਰਦੀ ਹੈ। ਇਸ ਵਿਚੋਂ ਉੱਤਰ-ਪੱਛਮੀ ਰੇਲਵੇ ਦੀ ਸਿੰਧ ਸਾਗਰ ਸ਼ਾਖਾ ਗੁਜ਼ਰਦੀ ਹੈ ਜੋ ਇਕਦਮ ਦੱਖਣ ਵੱਲ ਮੁੜ ਕੇ ਥਲ ਦੀ ਪੱਛਮੀ ਸਰਹੱਦ ਦੇ ਨਾਲ-ਨਾਲ ਸਿੰਧ ਦੇ ਬਰਾਬਰ ਜਾਂਦੀ ਹੈ।
ਇਸ ਦੇ ਪੂਰਬੀ ਹਿੱਸੇ ਨੂੰ ਥਲ ਕਲਾਂ ਕਿਹਾ ਜਾਂਦਾ ਹੈ। ਇਸ ਵਿਚ ਉੱਤਰ-ਪੂਰਬ ਤੋਂ ਦੱਖਣ-ਪੱਛਮ ਵੱਲ ਰੇਤਲੀਆਂ ਪਹਾੜੀਆਂ ਅਤੇ ਵਿਚ ਵਿਚ ਮੈਦਾਨ ਹਨ ਜਿਨ੍ਹਾਂ ਦੀ ਮਿੱਟੀ ਕਈ ਥਾਂ ਸਖ਼ਤ ਪਰ ਵਧੇਰੇ ਕਰ ਕੇ ਰੇਤ ਨਾਲ ਢਕੀ ਹੋਈ ਹੈ। ਪੱਛਮ ਵੱਲ ਪਹਾੜੀਆਂ ਕੁਝ ਨੀਵੀਆਂ ਅਤੇ ਘੱਟ ਰੇਤਲੀਆਂ ਹਨ। ਇਥੋਂ ਦੇ ਲੋਕਾਂ ਦਾ ਪੇਸ਼ਾ ਚਰਾਂਦਾ ਦੀ ਥਾਂ ਖੇਤੀ ਹੈ ਅਤੇ ਲੇਹ ਤਹਿਸੀਲ ਵਿਚ ਪਧਰੇ ਮੈਦਾਨ ਦੀ ਇਕ ਚੌੜੀ ਪੱਟੀ ਫ਼ਤਹਿਪੁਰ ਤੋਂ ਮੀਰਾਂਹ ਤਕ ਹੈ। ਇਹ ਹਿੱਸਾ ਉੱਤਰ ਵਿਚ ਡਗਰ ਅਤੇ ਦੱਖਣ ਵਿਚ ਜੰਡੀ ਥਲ ਕਹਾਉਂਦਾ ਹੈ। ਡਗਰ ਦਾ ਮੁੱਖ ਲੱੱਛਣ ਇਸ ਦਾ ਵਿਚਕਾਰਲਾ ਹਿੱਸਾ ਹੈ ਜੋ ਇਕ ਪੱਕੀ, ਪੱਧਰੀ ਅਤੇ ਉਪਜਾਊ ਮਿੱਟੀ ਦੇ ਰੂਪ ਵਿਚ , ਉੱਤਰ ਤੋਂ ਦੱਖਣ ਦਿਸ਼ਾ ਵਿਚ ਦਰਿਆ ਵਾਂਗ, ਲੰਬੀ ਪੱਟੀ ਦੀ ਸ਼ਕਲ ਵਿਚ ਹੈ। ਇਸ ਇਲਾਕੇ ਵਿਚ ਖੂਹਾਂ ਦੀ ਕਤਾਰ ਤੋਂ ਇਸ ਦਾ ਨਾਂ ਡਗਰ ਪਿਆ ਹੈ। ਇਹ ਉਪਜਾਊ ਧਰਤੀ ਖ਼ਾਨਪੁਰ ਦੇ ਨੇੜੇ ਰੇਤਲੇ ਇਲਾਕੇ ਵਿਚ ਖ਼ਤਮ ਹੋ ਜਾਂਦੀ ਹੈ ਜੋ ਜੰਡੀ ਥਲ ਦੇ ਬਿਲਕੁਲ ਵਿਚਕਾਰ ਹੈ। ਇਸ ਵਿਚ ਸ਼ੱਕ ਨਹੀਂ ਕਿ ਇਸੇ ਉਪਜਾਊ ਪੱਟੀ ਵਾਲੀ ਥਾਂ ਕਿਸੇ ਵੇਲੇ ਸਿੰਧ ਦਰਿਆ ਵਗਦਾ ਸੀ।
ਪੋਵਾਹ ਇਕ ਉੱਚੀ ਕਿਸਮ ਦੀ ਧਰਤੀ ਹੈ ਜੋ ਸਿੰਧ ਦਰਿਆ ਦਾ ਉੱਚਾ ਕਿਨਾਰਾ ਸਿੱਧ ਹੁੰਦੀ ਹੈ। ਇਸ ਦੀ ਚੌੜਾਈ 5 ਕਿ. ਮੀ. (3 ਮੀਲ) ਹੈ। ਉੱਤਰ ਵਿਚ ਇਹ ਕਿਨਾਰਾ ਦਰਿਆ ਦੀ ਸਤਹਿ ਤੋਂ 12 ਮੀ. (40 ਫੁਟ) ਉੱਚਾ ਹੈ। ਦੱਖਣ ਵੱਲ ਇਹ ਘਟਦਾ ਜਾਂਦਾ ਹੈ ਅਤੇ ਕੋਟ ਸੁਲਤਾਨ ਕੋਲ ਬਿਲਕੁਲ ਖ਼ਤਮ ਹੋ ਜਾਂਦਾ ਹੈ। ਵੱਡੇ ਪਿੰਡ ਜਿਨ੍ਹਾਂ ਦੀ ਜ਼ਮੀਨ, ਹੇਠਾਂ ਦਰਿਆ ਦੇ ਖੇਤਰ ਵਿਚ ਆਉਂਦੀ ਹੈ, ਇਸ ਪੋਵਾਹ ਤੇ ਵਸੇ ਹੋਏ ਹਨ ਕਿਉਂਕਿ ਇਥੇ ਹੜ੍ਹਾਂ ਦੀ ਪਹੁੰਚ ਘੱਟ ਹੁੰਦੀ ਹੈ। ਥਲ ਵਿਚ ਵਧੇਰੇ ਕਰ ਕੇ ਜੱਟ ਕਬੀਲੇ ਰਹਿੰਦੇ ਹਨ ਅਤੇ ਕੁਝ ਸਿਆਲ, ਖੋਖਰ ਅਤੇ ਹੋਰ ਰਾਜਪੂਤ ਵੀ ਰਹਿੰਦੇ ਹਨ। ਇਸ ਦੇ ਕੁਦਰਤੀ ਲੱਛਣਾਂ ਦਾ ਇਥੋਂ ਦੇ ਲੋਕਾਂ ਦੇ ਮਨਾਂ ਤੇ ਬਹੁਤ ਪ੍ਰਭਾਵ ਹੈ। ਉਨ੍ਹਾਂ ਦੀ ਆਪਣੀ ਬੋਲੀ ਵਿਚ ਉਹ ‘ਊਠਾਂ ਦੇ ਦਿਲਾਂ ਵਾਲੇ’ ਹੁੰਦੇ ਹਨ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-12-46-17, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 23:285. 286
ਵਿਚਾਰ / ਸੁਝਾਅ
Please Login First