ਥਾਂ-ਬਦਲੀ ਕਰਨਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Moving

ਅਸੀਂ ਕਿਸੇ ਫਾਈਲ ਦੀ ਇੱਕ ਫੋਲਡਰ ਤੋਂ ਦੂਸਰੇ ਫੋਲਡਰ ਵਿੱਚ ਥਾਂ-ਬਦਲੀ ਕਰ ਸਕਦੇ ਹਾਂ। ਥਾਂ-ਬਦਲੀ ਕਰਨਾ ਕਾਪੀ (ਨਕਲ) ਕਰਨ ਤੋਂ ਭਿੰਨ ਹੈ ਕਿਉਂਕਿ ਕਾਪੀ ਕਮਾਂਡ ਦੀ ਵਰਤੋਂ ਕਿਸੇ ਹੋਰ ਸਥਾਨ ਤੇ ਕਾਪੀ ਕਰਨ ਲਈ ਕੀਤੀ ਜਾਂਦੀ ਹੈ। ਥਾਂ-ਬਦਲੀ (ਮੂਵ) ਕਰਨ ਵਾਲੀ ਕਮਾਂਡ ਫਾਈਲ ਨੂੰ ਆਪਣੀ ਮੁੱਢਲੀ ਸਥਿਤੀ ਤੋਂ ਹਟਾ ਕੇ ਨਵੀਂ ਸਥਿਤੀ ਤੇ ਲੈ ਜਾਂਦੀ ਹੈ। ਫਾਈਲ ਦੀ ਥਾਂ ਬਦਲਣ ਦੇ ਪੜਾਅ ਹੇਠਾਂ ਲਿਖੇ ਹਨ:

1. ਮੂਵ ਕੀਤੀ ਜਾਣ ਵਾਲੀ ਫਾਈਲ ਉੱਤੇ ਕਲਿੱਕ ਕਰੋ।

2. ਐਡਿਟ ਮੀਨੂ ਵਿੱਚੋਂ ਕੱਟ ਆਪਸ਼ਨਜ਼ ਦੀ ਚੋਣ ਕਰੋ। ਉਸ ਫੋਲਡਰ ਉੱਤੇ ਜਾਓ ਜਿੱਥੇ ਤੁਸੀਂ ਫਾਈਲ       ਰੱਖਣਾ ਚਾਹੁੰਦੇ ਹੋ।

3. ਐਡਿਟ ਮੀਨੂ ਵਿੱਚੋਂ ਪੇਸਟ ਆਪਸ਼ਨਜ਼ ਦੀ ਚੋਣ ਕਰੋ। ਹੁਣ ਤੁਹਾਡੇ ਦੁਆਰਾ ਚੁਣੀ ਗਈ ਫਾਈਲ ਆਪਣੀ ਅਸਲ ਸਥਿਤੀ ਤੋਂ ਚੱਲ ਕੇ ਨਵੇਂ ਫੋਲਡਰ ਵਿੱਚ ਆ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.