ਦਰਿਆਈ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Riverine, riverain (ਰੇਵਅਰਇਨ) ਦਰਿਆਈ: ਜੋ ਕੁਝ ਵੀ ਦਰਿਆ ਦੇ ਨਾਲ ਸੰਬੰਧਿਤ ਹੈ ਜਾਂ ਇਸ ਦੁਆਰਾ ਨਿਰਮਿਤ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਦਰਿਆਈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਰਿਆਈ [ਵਿਸ਼ੇ] ਦਰਿਆ ਦਾ, ਦਰਿਆ ਨਾਲ਼ ਸੰਬੰਧਿਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਦਰਿਆਈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਰਿਆਈ. ਦੇਖੋ, ਦਰਯਾਈ। ੨ ਰਾਮਸਨੇਹੀ ਵੈਰਾਗੀ ਸਾਧੂਆਂ ਦੀ ਇੱਕ ਸ਼ਾਖ਼ ਦਰਿਆਈ ਹੈ, ਜਿਸ ਦੇ ਨਾਉਂ ਦਾ ਮੂਲ ਇਹ ਦੱਸਿਆ ਜਾਂਦਾ ਹੈ ਕਿ ਇੱਕ ਵਿਧਵਾ ਦੇ ਪੁਤ੍ਰ ਜਨਮਿਆ, ਜਿਸ ਨੂੰ ਸ਼ਰਮ ਦੇ ਮਾਰੇ ਉਹ ਦਰਿਆ ਕਿਨਾਰੇ ਸੁੱਟ ਆਈ. ਇੱਕ ਪੇਂਜੇ ਨੇ ਉਸ ਬਾਲਕ ਨੂੰ ਚੁੱਕ ਲਿਆਂਦਾ ਅਤੇ ਸਨੇਹ ਨਾਲ ਪਾਲਿਆ. ਇਸ ਦਾ ਨਾਉਂ ਦਰਿਆਈ ਪ੍ਰਸਿੱਧ ਹੋ ਗਿਆ. ਦਰਿਆਈ ਸਿਆਣਾ ਹੋਕੇ ਰਾਮਚਰਨਦਾਸ ਦੀ ਸੰਪ੍ਰਦਾਯ ਦਾ ਚੇਲਾ ਬਣਕੇ ਉੱਤਮ ਪ੍ਰਚਾਰਕ ਹੋਇਆ. ਇਸ ਦੇ ਚੇਲੇ ਭੀ ਦਰਿਆਈ ਕਹਾਏ. ਦਰਿਆਈਆਂ ਦੀ ਮੁੱਖ ਗੱਦੀ ਮੇਰਤੇ1 (ਰਾਜਪੂਤਾਨੇ) ਵਿੱਚ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First