ਦਸਖ਼ਤ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sign_ਦਸਖ਼ਤ ਕਰਨਾ: ਸਾਧਾਰਨ ਖੰਡ ਐਕਟ, 1897 ਦੀ ਧਾਰਾ 3(56) ਵਿਚ ਯਥਾ-ਉਪਬੰਧਤ ‘ਦਸਖ਼ਤ ਕਰਨ’ ਵਿਚ ਉਸਦੇ ਵਿਆਕਰਣਕ ਰੂਪਾਂ ਅਤੇ ਸਜਾਤੀ ਪਦਾਂ ਸਹਿਤ, ਅਜਿਹੇ ਵਿਅਕਤੀ ਦੇ ਹਵਾਲੇ ਵਿਚ ਜੋ ਆਪਣਾ ਨਾਂ ਲਿਖਣ ਤੋਂ ਅਸਮਰਥ ਹੈ, ਆਪਣੇ ਵਿਆਕਰਣਕ ਰੂਪਾਂ ਅਤੇ ਸਜਾਤੀ ਪਦਾਂ ਸਹਿਤ, ‘ਨਿਸ਼ਾਨ’ ਸ਼ਾਮਲ ਹੋਵੇਗਾ।

       ਪਦ ‘ਆਪਣਾ ਨਾਂ ਲਿਖਣ ਤੋਂ ਅਸਮਰਥ’ ਦਾ ਅਰਥ ਕਰਦਿਆਂ ਮਦਰਾਸ ਉੱਚ ਅਦਾਲਤ ਜੇ ਪੀ.ਐਨ. ਵਾਲਾਰੱਸੂ ਬਨਾਮ ਅਲੈਕਸ਼ਨ ਕਮਿਸ਼ਨਰ ਆਫ਼ ਇੰਡੀਆ (ਏ ਆਈ ਆਰ 1987 ਮਦਰਾਸ 6) ਵਿਚ ਕਿਹਾ ਹੈ ਕਿ ਇਸ ਪਦ ਵਿਚ ਕੇਵਲ ਅਨਪੜ੍ਹ ਵਿਅਕਤੀ ਹੀ ਸ਼ਾਮਲ ਨਹੀਂ ਹਨ ਸਗੋਂ ਅਜਿਹਾ ਪੜ੍ਹਿਆ ਲਿਖਿਆ ਵਿਅਕਤੀ ਸ਼ਾਮਲ ਹੈ ਜੋ ਕਿਸੇ ਨਿਰਯੋਗਤਾ ਜਾਂ ਕਮਜ਼ੋਰੀ ਕਾਰਨ ਆਪਣਾ ਨਾਂ ਨ ਲਿਖ ਸਕਦਾ ਹੋਵੇ।

       ਕਮਿਸ਼ਨਰ ਆਫ਼ ਇਨਕਮ ਟੈਕਸ ਬਨਾਮ ਕੇਸਬ (ਏ ਆਈ ਆਰ 1950 ਐਸ ਸੀ 265) ਅਨੁਸਾਰ ਦਸਖ਼ਤ ਕਰਨ ਵਾਲੇ ਜਾਂ ਨਿਸ਼ਾਨ ਲਾਉਣ ਵਾਲੇ ਵਿਅਕਤੀ ਦੇ ਸਰੀਰ ਅਤੇ ਦਸਖ਼ਤ ਜਾਂ ਨਿਸ਼ਾਨ ਵਿਚਕਾਰ ਸਰੀਰਕ ਸੰਪਰਕ ਹੋਣਾ ਜ਼ਰੂਰੀ ਹੈ। ਐਸ.ਸੀ. ਦੇਵੀ ਬਨਾਮ ਭਾਰਤ ਦਾ ਸੰਘ (67 ਸੀ ਡਬਲਿਊ ਐਨ 759) ਅਨੁਸਾਰ ਉਹ ਵਿਅਕਤੀ ਦਸਖ਼ਤ ਕਰ ਸਕਦਾ ਹੈ ਜੋ ਆਪਣਾ ਨਾਂ ਟਾਈਪ ਰਾਹੀਂ ਪਾ ਸਕਦਾ ਹੈ ਜਾਂ ਜੇ ਉਹ ਆਪਣੇ ਨਾਂ ਦੇ ਦਸਖ਼ਤ ਕਰਨ ਲਈ ਕੋਈ ਪ੍ਰਤਿ-ਦਸਖ਼ਤ ਜਾਂ ਚਿੱਤਰ ਦਸਖ਼ਤ ਦੇ ਸਾਧਨ ਵਰਤਦਾ ਹੈ, ਤਾਂ ਉਸ ਦੀ ਵਰਤੋਂ ਕਰ ਸਕਦਾ ਹੈ।

       ‘ਦ ਇਨਫ਼ਰਮੇਸ਼ਨ ਟੈਕਨਾਲੋਜੀ ਐਕਟ, 2000 ਵਿਚ ਡਿਜੀਟਲ ਦਸਖ਼ਤਾਂ ਬਾਬਤ ਉਪਬੰਧ ਕੀਤੇ ਗਏ ਹਨ। ਉਸ ਐਕਟ ਅਨੁਸਾਰ ਡਿਜੀਟਲ ਦਸਖ਼ਤ ਦਾ ਮਤਲਬ ਹੈ ਦਸਖ਼ਤਕਾਰ ਦਾ ਕਿਸੇ ਬਿਜਲਾਣਵੀ ਰਿਕਾਰਡ ਦਾ ਬਿਜਲਾਣਵੀ ਤਰੀਕੇ ਜਾਂ ਧਾਰਾ 3 ਦੇ ਉਪਬੰਧਾਂ ਅਨੁਸਾਰ ਜ਼ਾਬਤੇ ਦੁਆਰਾ ਪ੍ਰਮਾਣੀਕਰਣ। ਉਸ ਹੀ ਐਕਟ ਵਿਚ ਯਥਾ-ਪਰਿਭਾਸ਼ਤ ਦਸਖ਼ਤਕਾਰ ਦਾ ਮਤਲਬ ਹੈ ਉਹ ਵਿਅਕਤੀ ਜਿਸ ਦੇ ਨਾਂ ਤੇ ਬਿਜਲਾਣਵੀ ਸਰਟੀਫ਼ਿਕੇਟ ਜਾਰੀ ਕੀਤਾ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.