ਦਾੜ੍ਹਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾੜ੍ਹਾ (ਨਾਂ,ਪੁ) 1 ਭਰਵੀਂ ਅਤੇ ਲੰਮੀ ਦਾੜ੍ਹੀ 2 ਲੰਮੀ ਉਮਰ ਦੇ ਬੋਹੜ ਦੀਆਂ ਟਾਹਣੀਆਂ ਵਿੱਚੋਂ ਥੱਲੇ ਨੂੰ ਲਮਕੀਆਂ ਸ਼ਾਖਾਂ 3 ਕੰਧ ਵਿੱਚ ਨਵੀਂ ਕੰਧ ਦਾ ਜੋੜ ਫਸਾਉਣ ਲਈ ਵਧਾਅ ਘਟਾਅ ਕੇ ਰੱਖੀਆਂ ਇੱਟਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਾੜ੍ਹਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾੜ੍ਹਾ [ਨਾਂਪੁ] ਲੰਮੀ ਭਰਵੀਂ ਦਾੜ੍ਹੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦਾੜ੍ਹਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾੜ੍ਹਾ ਸੰ. ਦਾਢਿਕਾ. ਸੰਗ੍ਯਾ—ਠੋਡੀ ਉੱਪਰਲੇ ਰੋਮ. ਸਮਸ਼੍ਰੁ. ਰੀਸ਼. “ਸੇ ਦਾੜੀਆ ਸਚੀਆਂ ਜਿ ਗੁਰਚਰਨੀ ਲਗੰਨਿ.” (ਸਵਾ ਮ: ੩) ੨ ਮੁੱਛ. “ਗਰੀਬਾ ਉਪਰਿ ਜਿ ਖਿੰਜੈ ਦਾੜੀ.” (ਗਉ ਮ: ੫) ਜੋ ਮੁੱਛ ਉੱਪਰ ਹੱਥ ਫੇਰਕੇ ਗ਼ਰੀਬਾਂ ਨੂੰ ਆਪਣਾ ਬਲ ਦੱਸਦਾ ਹੈ. ਭਾਵ—ਆਪਣਾ ਮਰਦਊ ਪ੍ਰਗਟ ਕਰਦਾ ਹੈ. ਗਿਰਿਧਰ ਕਵੀ ਨੇ ਦਾੜ੍ਹੀ ਦੇ ਸੰਬੰਧ ਇੱਕ ਕੁੰਡਲੀਆ ਲਿਖਿਆ ਹੈ:—

“ਦਾੜ੍ਹੀ ਕਈ ਪ੍ਰ਼ਕਾਰ ਕੀ ਸੁਨ ਲੀਜੈ ਚਿਤ ਲਾਇ, ਕਾਲੀ ਧੌਲੀ ਦੋ ਰਕਮ ਕੱਕੀ ਕਹੀ ਬਨਾਇ, ਕੱਕੀ ਕਹੀ ਬਨਾਇ ਬਹੁਰ ਚੌਥੀ ਹੈ ਸੂਸੀ , ਚੱਪੂ ਕੁੱਚੀ ਕੁੱਚ ਸੂਜਨੀ ਕੱਕੜ ਭੂਸੀ, ਕਹਿ ਗਿਰਿਧਰ ਕਵਿ ਰਾਯ, ਦੁਫਾਂਕੀ ਝੱਬੂ ਝਾੜੀ, ਬਿਨਾ ਭਜਨ ਭਗਵੰਤ ਅੰਤ ਦੁਰ ਫਿੱਟੇ ਦਾੜ੍ਹੀ.”


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.