ਦੀਨ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਦੀਨ (ਨਾਂ,ਪੁ) ਮਜ਼੍ਹਬ; ਧਰਮ; ਇਮਾਨ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਦੀਨ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਦੀਨ [ਨਾਂਪੁ] ਧਰਮ , ਮਜ਼੍ਹਬ, ਇਮਾਨ; ਗ਼ਰੀਬ , ਨਿਰਧਨ , ਨਿਤਾਣਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਦੀਨ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
       
	ਦੀਨ. ਦਿੱਤਾ. ਦਿੱਤੀ. “ਦੀਨ ਗਰੀਬੀ ਆਪਨੀ.” (ਸ. ਕਬੀਰ) ੨ ਭਾਈ ਗੁਰਦਾਸ ਜੀ ਨੇ “ਦਾਤਾ ਗੁਰੂ ਨਾਨਕ” ਦਾ ਆਦਿ ਅਤੇ ਅੰਤ ਦਾ ਅੱਖਰ ਲੈਕੇ ਭਾਵ ਅਰਥ ਕੀਤਾ ਹੈ—
	 
	“ਦਦੇ ਦਾਤਾ ਗੁਰੂ ਹੈ ਕਕੇ ਕੀਮਤਿ ਕਿਨੈ ਨ ਪਾਈ ,
	ਸੋ ਦੀਨ ਨਾਨਕ ਸਤਿਗੁਰੁ ਸਰਣਾਈ.”
	          ੩ ਸੰ. ਵਿ—ਦਰਿਦ੍ਰ. ਗ਼ਰੀਬ. “ਦੀਨਦੁਖ ਭੰਜਨ ਦਯਾਲ ਪ੍ਰਭੁ.” (ਸਹਸ ਮ: ੫) ੪ ਕਮਜ਼ੋਰ. “ਭਾਵਨਾ ਯਕੀਨ ਦੀਨ.” (ਅਕਾਲ) ੫ ਅਨਾਥ. “ਦੀਨ ਦੁਆਰੈ ਆਇਓ ਠਾਕੁਰ!” (ਦੇਵ ਮ: ੫) ੬ ਸੰ. ਦੈਨ੍ਯ. ਸੰਗ੍ਯਾ—ਦੀਨਤਾ. “ਦੂਖ ਦੀਨ ਨ ਭਉ ਬਿਆਪੈ.” (ਮਾਰੂ ਮ: ੫) ੭ ਅ਼
   ਧਰਮ. ਮਜਹਬ. “ਦੀਨ ਬਿਸਾਰਿਓ ਰੇ ਦਿਵਾਨੇ.” (ਮਾਰੂ ਕਬੀਰ) ੮ ਪਰਲੋਕ. “ਦੀਨ ਦੁਨੀਆ ਏਕ ਤੂਹੀ.” (ਤਿਲੰ ਮ: ੫)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
      
      
   
   
      ਦੀਨ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਦੀਨ (ਸੰ.। ਅ਼ਰਬੀ) ੧. ਧਰਮ।  ਪਰਮਾਰਥ।  ਦੁਨੀਆ  ਦੇ ਉਲਟ ਉਚੇ ਭਾਵਾਂ ਦਾ ਜੀਵਨ।  ਯਥਾ-‘ਜੁ  ਲਰੈ ਦੀਨ ਕੇ ਹੇਤ’। ਤਥਾ-‘ਦੀਨ ਦੁਨੀਆ ਤੇਰੀ  ਟੇਕ ’ ਭਾਵ ਪ੍ਰਲੋਕ  ਅਤੇ  ਲੋਕ  ਵਿਚ।
	੨. (ਸੰਸਕ੍ਰਿਤ) ਗ੍ਰੀਬ।  ਯਥਾ-‘ਦੀਨਾ  ਦੀਨ ਦਇਆਲ ਭਏ  ਹੈ ਜਿਉ ਕ੍ਰਿਸਨੁ ਬਿਦਰ  ਘਰਿ ਆਇਆ’ ਅਸੀਂ  ਜੋ ਗ੍ਰੀਬਾਂ ਦੇ ਗ੍ਰੀਬ ਹਾਂ (ਸਾਡੇ ਉਤੇ) ਦਇਆਲ ਭਏ ਹਨ, ਜਿਕੁਰ ਕ੍ਰਿਸ਼ਨ ਬਿਦਰ ਦੇ ਘਰ  ਆਯਾ ਸੀ ।
	੩. (ਕ੍ਰਿ.। ਹਿੰਦੀ  ਦੇਣਾ ਤੋਂ) ਦਿਤੀ। ਯਥਾ-‘ਦੀਨ ਗਰੀਬੀ  ਆਪੁਨੀ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First