ਦੇਸਾ ਸਿੰਘ, ਭਾਈ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦੇਸਾ ਸਿੰਘ, ਭਾਈ: ਸਿੱਖ ਜਗਤ ਵਿਚ ਇਕ ਰਹਿਤਨਾਮਾ ਦੇ ਕਰਤਾ ਵਜੋਂ ਪ੍ਰਸਿੱਧ ਭਾਈ ਦੇਸਾ ਸਿੰਘ ਬਾਰੇ ਇਤਨੀ ਹੀ ਜਾਣਕਾਰੀ ਮਿਲਦੀ ਹੈ ਕਿ ਇਸ ਨੇ ਅੰਮ੍ਰਿਤਸਰ ਸਥਿਤ ਮਰਾਲੀ ਵਾਲੇ ਬੁੰਗੇ ਵਿਚ ਨਿਵਾਸ ਕੀਤਾ ਸੀ , ਜਿਥੇ ਸ. ਜਸਾ ਸਿੰਘ ਕਲਾਲ (ਆਹਲੂਵਾਲੀਆ) ਵੀ ਠਹਿਰ ਚੁਕਿਆ ਸੀ। ਕੁਝ ਵਿਦਵਾਨ ਇਸ ਨੂੰ ਭਾਈ ਮਨੀ ਸਿੰਘ ਦਾ ਪੁੱਤਰ ਮੰਨਦੇ ਹਨ। ਇਸ ਦੇ ਆਪਣੇ ਕਥਨ ਅਨੁਸਾਰ ਇਹ ਬਿਰਧ ਅਵਸਥਾ ਵਿਚ ਪਟਨਾ ਸਾਹਿਬ ਗਿਆ। ਉਸ ਤੋਂ ਬਾਦ ਯਾਤ੍ਰਾ ਦੌਰਾਨ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੁਪਨੇ ਵਿਚ ਦਰਸ਼ਨ ਦਿੱਤੇ ਅਤੇ ਰਹਿਤਨਾਮਾ ਲਿਖਣ ਲਈ ਆਦੇਸ਼ ਦਿੱਤਾ। ਉਸੇ ਆਦੇਸ਼ ਕਰਕੇ ਇਸ ਨੇ ਰਹਿਤਨਾਮੇ ਦੀ ਰਚਨਾ ਕੀਤੀ।
ਕੁਲ 146 ਛੰਦਾਂ ਦੀ ਇਸ ਰਚਨਾ ਵਿਚ ਕਵੀ ਨੇ ਸਿੱਖ ਦੀਆਂ ਰਹਿਤਾਂ ਦੇ ਨਾਲ ਨਾਲ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਵਿਧੀ ਉਤੇ ਵੀ ਚਾਨਣਾ ਪਾਇਆ ਹੈ। ਅਠਾਰ੍ਹਵੀਂ ਸਦੀ ਤਕ ਪਸਰ ਚੁਕੀਆਂ ਕੁਰਹਿਤਾਂ ਦੇ ਸੰਦਰਭ ਵਿਚ ਕਵੀ ਨੇ ਆਪਣੇ ਵਲੋਂ ਸਮਾਧਾਨ ਰੂਪ ਵਿਚ ਨਵੇਂ ਢੰਗਾਂ ਦੀਆਂ ਰਹਿਤਾਂ ਵੀ ਪੇਸ਼ ਕੀਤੀਆਂ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1650, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First