ਦੌਧਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੌਧਰ. ਦੇਖੋ, ਗੋਬਿੰਦਗੜ੍ਹ ਨੰ: ੪.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦੌਧਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦੌਧਰ (ਪਿੰਡ): ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦਾ ਇਕ ਪੁਰਾਤਨ ਪਿੰਡ , ਜਿਸ ਵਿਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਜੀ ਪਧਾਰੇ ਸਨ। ਉਨ੍ਹਾਂ ਦੋਹਾਂ ਦੀ ਆਮਦ ਦੀ ਯਾਦ ਵਿਚ ਜੋ ਗੁਰੂ-ਧਾਮ ‘ਗੁਰਦੁਆਰਾ ਪਾਤਿਸ਼ਾਹੀ ਪਹਿਲੀ ਅਤੇ ਛੇਵੀਂ’ ਬਣਿਆ ਹੋਇਆ ਹੈ, ਉਹ ਪਿੰਡ ਤੋਂ ਲਗਭਗ ਇਕ ਕਿ.ਮੀ. ਉੱਤਰ-ਪੱਛਮ ਵਲ ਸਥਿਤ ਹੈ। ਮਹਾਨਕੋਸ਼ਕਾਰ ਨੇ ਇਸ ਨੂੰ ‘ਗੋਬਿੰਦਗੜ੍ਹ ’ ਨਾਂ ਦਿੱਤਾ ਹੈ। ਪਹਿਲਾਂ ਇਸ ਨੂੰ ਛੇਵੀਂ ਪਾਤਿਸ਼ਾਹੀ ਦਾ ਗੁਰਦੁਆਰਾ ਹੀ ਮੰਨਿਆ ਜਾਂਦਾ ਸੀ , ਪਰ ‘‘ਇਥੇ 1 ਅਕਤੂਬਰ ਸੰਨ 1914 ਈ. ਨੂੰ ਜ਼ਮੀਨ ਵਿਚੋਂ ਦੋ ਤਾਂਬੇ ਦੇ ਪਤ੍ਰ ਨਿਕਲੇ। ਪਹਿਲੇ ਪੁਰ ਇਕ ਪਾਸੇ ਗੁਰਮੁਖੀ ਅੱਖਰਾਂ ਵਿਚ ਲਿਖਿਆ ਹੋਇਆ ਹੈ—‘ਨਾਨਕ ਤਪਾ ਈਹਾਂ ਰਮੇ ’ ਅਤੇ ਦੂਜੇ ਪਾਸੇ ‘ਪਹਿਲੀ ਪਾਤਸ਼ਾਹੀ ਛੇਮੀ ਆਏ’। ਦੂਜਾ ਪਤ੍ਰ ਮੋਹਰ ਦੀ ਸ਼ਕਲ ਦਾ ਹੈ, ਜਿਸ ਪੁਰ ‘ਨਾਨਕ’ ਲਿਖਿਆ ਹੋਇਆ ਹੈ।’’ ਫਲਸਰੂਪ ਇਸ ਗੁਰੂ-ਧਾਮ ਦਾ ਸੰਬੰਧ ਦੋ ਗੁਰੂ ਸਾਹਿਬਾਨ ਨਾਲ ਜੋੜ ਦਿੱਤਾ ਗਿਆ। ਹੁਣ ਇਹ ਤਾਂਬੇ ਦੇ ਪਤ੍ਰ ਇਥੇ ਉਪਲਬਧ ਨਹੀਂ ਹਨ। ਇਸ ਗੁਰੂ-ਧਾਮ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।
ਇਸ ਪਿੰਡ ਵਿਚ ਸਿੱਖਾਂ ਨੂੰ ਕੀਰਤਨ ਕਰਨ ਦੀ ਸਿਖਿਆ ਦੇਣ ਲਈ ਇਕ ਡੇਰਾ ਵੀ ਹੈ ਜਿਸ ਨੂੰ ‘ਵੱਡਾ ਡੇਰਾ’ ਕਰਕੇ ਜਾਣਿਆ ਜਾਂਦਾ ਹੈ। ਇਹ ਡੇਰਾ ਇਕ ਨਿਰਮਲੇ ਸੰਤ ਬੁੱਧ ਸਿੰਘ ਨੇ ਸੰਨ 1859 ਈ. ਵਿਚ ਸਥਾਪਿਤ ਕੀਤਾ ਸੀ। ਇਸ ਡੇਰੇ ਦੇ ਮਹੰਤ ਮੰਗਲ ਸਿੰਘ ਦਾ ਸੰਨ 1937 ਈ. ਵਿਚ ਦੇਹਾਂਤ ਹੋ ਜਾਣ ਤੋਂ ਬਾਦ ਕੀਰਤਨ ਸਿਖਾਉਣ ਦਾ ਕੰਮ ਮੱਠਾ ਪੈ ਗਿਆ ਅਤੇ ਹੁਣ ਇਹ ਆਮ ਗੁਰੂ-ਧਾਮਾਂ ਵਰਗਾ ਹੋ ਗਿਆ, ਪਰ ਕਦੇ ਇਸ ਡੇਰੇ ਦੀ ਬੜੀ ਮਾਨਤਾ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਦੌਧਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਦੌਧਰ : ਇਹ ਮੋਗਾ ਜ਼ਿਲ੍ਹੇ ਦੀ ਇਸੇ ਹੀ ਨਾਂ ਦੀ ਤਹਿਸੀਲ ਦਾ ਇਕ ਪਿੰਡ ਹੈ ਜੋ ਜਗਰਾਉਂ ਤੋਂ 14 ਕਿ. ਮੀ. ਦੀ ਦੂਰੀ ਤੇ ਸਥਿਤ ਹੈ।
ਇਸ ਪਿੰਡ ਦੀ ਉੱਤਰ ਦਿਸ਼ਾ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇਕ ਗੁਰਦੁਆਰਾ ਹੈ। ਇਥੋਂ 1 ਅਕਤੂਬਰ, 1914 ਨੂੰ ਜ਼ਮੀਨ ਵਿਚੋਂ ਦੋ ਤਾਂਬੇ ਦੇ ਪੱਤਰ ਨਿਕਲੇ ਸਨ । ਪਹਿਲੇ ਉਪਰ ਇਕ ਪਾਸੇ ਗੁਰਮੁਖੀ ਲਿਪੀ ਵਿਚ ਲਿਖਿਆ ਹੋਇਆ ਹੈ “ਨਾਨਕ ਤਪਾ ਈਹਾ ਰਮੇ “ਪਹਿਲੀ ਪਾਤਸ਼ਾਹੀ ਛੇਮੀ ਆਏ ”। ਦੂਜਾ ਪੱਤਰਾ ਮੋਹਰ ਦੀ ਸ਼ਕਲ ਦਾ ਹੈ, ਜਿਸ ਉਪਰ ‘ਨਾਨਕ' ਲਿਖਿਆ ਹੋਇਆ ਹੈ। ਇਨ੍ਹਾਂ ਤਾਂਬੇ ਦੇ ਪੱਤਰਾਂ ਕਰਕੇ ਗੁਰਦੁਆਰੇ ਦੀ ਕਾਫ਼ੀ ਪ੍ਰਸਿੱਧਤਾ ਤੇ ਮਾਨਤਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1029, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-04-25-38, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.;ਤ. ਗੁ. ਖਾ.; ਡਿ. ਸੈਂ. ਹੈਂ. ਬੁ. -ਫਰੀਦਕੋਟ (1981)
ਵਿਚਾਰ / ਸੁਝਾਅ
Please Login First