ਦੱਖਣੀ ਵੀਅਤਨਾਮ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
South Vietnam ਦੱਖਣੀ ਵੀਅਤਨਾਮ: ਦੱਖਣੀ ਵੀਅਤਨਾਮ ਉਸ ਰਾਜ ਨੂੰ ਕਿਹਾ ਜਾਂਦਾ ਹੈ ਜਿਸ ਤੇ 1975 ਤਕ ਦੱਖਣੀ ਵੀਅਤਨਾਮ ਦਾ ਸ਼ਾਸਨ ਰਿਹਾ। 1950 ਵਿਚ ਇਸ ਨੂੰ ਵੀਅਤਨਾਮ ਰਾਜ ਵਜੋਂ ਅੰਤਰ-ਰਾਸ਼ਟਰੀ ਮਾਨਤਾ ਪ੍ਰਾਪਤ ਹੋਈ ਅਤੇ ਬਾਅਦ ਵਿਚ ਇਹ ਵੀਅਤਨਾਮ ਗਣਤੰਤਰ ਹੋ ਗਿਆ। ਇਸ ਦੀ ਰਾਜਧਾਨੀ ਸਾਇਗਾਉਂ ਸੀ। ਵਾਕਾਂਸ਼ “ਦੱਖਣੀ ਵੀਅਤਨਾਮ” ਅਤੇ “ਉੱਤਰੀ ਵੀਅਤਨਾਮ” ਜੈਨੇਵਾ ਕਾਨਫ਼ਰੰਸ ਸਮੇਂ 1954 ਵਿਚ ਆਮ ਵਰਤੇ ਜਾਣ ਲਗ ਪਏ ਜਦੋਂ ਜੈਨੇਵਾ ਸਮਝੌਤੇ ਦੁਆਰਾ 17ਵੇਂ ਸਮਾਂਤਰ ਤੇ ਵੀਅਤਨਾਮ ਕਮਿਊਨਿਸਟ ਅਤੇ ਗੈ਼ਰ-ਕਮਿਊਨਿਸਟ ਜੋਨਾਂ ਵਿਚ ਵੰਡਿਆ ਗਿਆ।
ਦੱਖਣੀ ਵੀਅਤਨਾਮ ਦੀ ਹੋਂਦ ਫ਼ਰਾਂਸੀਸੀ ਹਿੰਦਚੀਨੀ ਦੇ ਉਪਮੰਡਲ ਕੋਚੀਨ ਚਾਈਨਾ ਦੀ ਫ਼ਰਾਂਸੀਸੀ ਕਾਲੋਨੀ ਸੀ ਜਿਸ ਵਿਚ ਵੀਅਤਨਾਮ ਦਾ ਦੱਖਣੀ ਤੀਜਾ ਭਾਗ ਸ਼ਾਮਲ ਸੀ। ਦੂਜੇ ਵਿਸ਼ਵ ਯੁੱਧ ਤੋ਼ ਬਾਅਦ ਹੋਚੀ ਮਿਨਹ ਦੀ ਅਸਥਾਈ ਹੇਠ ਵੀਅਤ ਮਿਨਹ ਨੇ ਹਨੋਈ ਵਿਚ ਵੀਅਤਨਾਮ ਦੀ ਆਜ਼ਾਦੀ ਦੀ ਘੋਸ਼ਣਾ ਕੀਤੀ। 1949 ਵਿਚ ਗੈ਼ਰ -ਕਮਿਊਨਿਸਟ ਵੀਅਤਨਾਮੀ ਰਾਜਨੀਤੀ ਨੇਤਾਵਾਂ ਨੇ ਸ਼ਾਇਮਾਓਂ ਵਿਚ ਸਮਰਾਟ ਬਾਓ ਦਾਈ ਦੀ ਅਗਵਾਈ ਹੇਠ ਪ੍ਰਤਿਪੱਖੀ ਸਰਕਾਰ ਸਥਾਪਤ ਕੀਤੀ। 1955 ਵਿਚ ਬਾਓਦਾਈ ਉਸਦੇ ਪ੍ਰਧਾਨ ਮੰਤਰੀ ਨਗੋਕਿਨਹ ਡਾਇਰਾ ਨੇ ਗੱਦੀ ਤੋਂ ਲਾਹ ਦਿੱਤਾ ਜਿਸਨੇ ਛਲਪੂਰਣ ਰਾਏ-ਸ਼ੁਮਾਰੀ ਤੋਂ ਬਾਅਦ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਘੋਸ਼ਿਤ ਕਰ ਦਿੱਤਾ। 1963 ਵਿਚ ਸੈਨਿਕ ਰਾਜ ਪਲਟੇ ਵਿਚ ਡਾਇਰਾ ਨੂੰ ਗੱਦੀ ਤੋਂ ਲਾਹੁਣ ਤੋਂ ਬਾਅਦ ਕਈ ਅਲਪਕਾਲੀ ਸੈਨਿਕ ਸਰਕਾਰਾਂ ਬਣੀਆਂ। ਜਨਰਲ ਨਗਬੂਯੇਨ ਵਨ ਥੀਊ ਨੇ 1967 ਤੋਂ 1975 ਤਕ ਦੇਸ਼ ਦੀ ਅਗਵਾਈ ਕੀਤੀ। 1959 ਵਿਚ ਵੀਅਤਨਾਮ ਯੁੱਧ ਉੱਤਰੀ ਵੀਅਤਨਾਮ ਦੁਆਰਾ ਭੇਜੀਆਂ ਵੀਅਤ ਕਾਂਗ ਫੌ਼ਜਾਂ ਦੀ ਬਗ਼ਾਵਤ ਨਾਲ ਸੁ਼ਰੂ ਹੋਇਆ। ਲੜਾਈ 1968 ਵਿਚ ਸਿਖਰ ਤੇ ਆ ਪਹੁੰਚੀ ਜਦੋਂ 15 ਮਿਲੀਅਨ ਦੱਖਣੀ ਵੀਅਤਨਾਮੀ ਸੈਨਿਕ ਸਨ ਅਤੇ ਦੱਖਣੀ ਵੀਅਤਨਾਮ ਵਿਚ 500,000 ਯੂ਼ਐਨ ਸੈਨਿਕ ਇਕੱਠੇ ਹੋ ਗਏ। ਜਨਵਰੀ, 1973 ਵਿਚ ਹੋਈ ਕ੍ਰਾਂਤੀ ਸੰਧੀ ਦੇ ਬਾਵਜੂਦ ਵੀ 30 ਅਪ੍ਰੈਲ, 1975 ਨੂੰ ਉੱਤਰੀ ਵੀਅਤਨਾਮ ਦੀ ਫੌ਼ਜ ਦੁਆਰਾ ਮਾਇਗਾਓਂ ਤੇ ਕਬਜ਼ਾ ਕਰਨ ਤੇ ਲੜਾਈ ਜਾਰੀ ਰਹੀ ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 895, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First