ਧਰਮ-ਧੁਜਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਮ-ਧੁਜਾ: ਉਂਜ ਤਾਂ ਇਸ ਦਾ ਅਰਥ ਧਰਮ ਦਾ ਝੰਡਾ ਜਾਂ ਨਿਸ਼ਾਨ ਹੈ, ਪਰ ਸਿੱਖ ਧਰਮ ਦੀ ਨਿਰਮਲ ਸੰਪ੍ਰਦਾਇ ਨੇ ਪਟਿਆਲੇ ਵਿਚ ‘ਧਰਮ-ਧੁਜਾ’ ਨਾਂ ਦਾ ਆਪਣਾ ਅਖਾੜਾ ਕਾਇਮ ਕੀਤਾ। ਇਸ ਦਾ ਪਹਿਲਾ ਸ੍ਰੀ ਮਹੰਤ ਭਾਈ ਮਤਾਬ ਸਿੰਘ ਨੂੰ ਥਾਪਿਆ ਗਿਆ। ਇਸ ਦੀ ਕਾਇਮੀ ਲਈ ਪਟਿਆਲਾ , ਨਾਭਾ ਅਤੇ ਜੀਂਦ ਰਿਆਸਤਾਂ ਦੇ ਮਹਾਰਾਜਿਆਂ ਨੇ ਮਾਇਕ ਸਹਾਇਤਾ ਦਿੱਤੀ। ਨਿਰਮਲ ਪੰਚਾਇਤੀ ਅਖਾੜਾ ਕਨਖਲ ਦੀ ਸਥਾਪਨਾ ਤੋਂ ਬਾਦ ਇਸ ਨੂੰ ਉਸ ਨਾਲ ਸੰਬੰਧਿਤ ਕਰ ਦਿੱਤਾ ਗਿਆ। ਵਿਸਤਾਰ ਲਈ ਵੇਖੋ ‘ਨਿਰਮਲ ਸੰਪ੍ਰਦਾਇ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.