ਧਾਗਾ, ਸੂਤ, ਸੂਤਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Yarn_ਧਾਗਾ, ਸੂਤ , ਸੂਤਰ: ਇਹ ਸ਼ਬਦ ਕਿਸੇ ਕਾਨੂੰਨ ਵਿਚ ਪਰਿਭਾਸ਼ਤ ਨਹੀਂ ਕੀਤਾ ਗਿਆ। ਆਕਸਫ਼ੋਰਡ ਡਿਕਸ਼ਨਰੀ ਅਨੁਸਾਰ ਇਸ ਦਾ ਮਤਲਬ ਹੈ ਕੋਈ ਕੱਤਿਆ ਹੋਇਆ ਧਾਗਾ ਜਾਂ ਉਣਾਈ, ਬੁਣਤੀ ਜਾਂ ਰਸੀ ਬਣਾਉਣ ਦੁਆਰਾ ਤਿਆਰ ਕੀਤਾ ਧਾਗਾ। ਵੈਬਸਟਰਜ਼ ਨਿਊ ਡਿਕਸ਼ਨਰੀ ਅਨੁਸਾਰ ਇਸ ਦਾ ਮਤਲਬ ਹੈ ਉੱਨ , ਰੇਸ਼ਮ , ਪਟਸਨ , ਕਪਾਹ , ਨਾਈਲੋਨ ਆਦਿ ਦੇ ਰੇਸ਼ੇ ਨੂੰ ਕੱਤ ਕੇ ਉਣਨ, ਬੁਣਨ ਜਾਂ ਧਾਗਾ ਬਣਾਉਣ ਲਈ ਬਣਾਈ ਤਾਰ। (ਆਦਿਤਯ ਮਿਲਜ਼ ਲਿ. ਬਨਾਮ ਭਾਰਤ ਦਾ ਸੰਘ ਏ ਆਈ ਆਰ 1988 ਐਸ ਸੀ 2237)।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First