ਧਾਤੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਤੁ. (ਦੇਖੋ, ਧਾ ਧਾਤੁ). ਸੰ. ਸੰਗ੍ਯਾ—ਕਰਤਾਰ, ਜੋ ਸਭ ਨੂੰ ਧਾਰਣ ਕਰਦਾ ਹੈ. “ਅਸੁਲੂ ਇਕੁਧਾਤੁ.” (ਜਪੁ) ੨ ਵੈਦ੍ਯਕ ਅਨੁਸਾਰ ਸ਼ਰੀਰ ਨੂੰ ਧਾਰਣ ਵਾਲੇ ਸੱਤ ਪਦਾਰਥ—ਰਸ, ਰਕ੍ਤ, ਮਾਂਸ, ਮੇਦ, ਅ੡੎ਥ, ਮੱਜਾ ਅਤੇ ਵੀਰਯ। ੩ ਵਾਤ, ਪਿੱਤ ਅਤੇ ਕਫ ਦੇਹ ਦੇ ਆਧਾਰ ਰੂਪ ਖ਼ਿਲਤ। ੪ ਖਾਨਿ ਤੋਂ ਨਿਕਲਿਆ ਪਦਾਰਥ—ਸੋਨਾ (ਸੁਵਰਣ), ਚਾਂਦੀ , ਤਾਂਬਾ , ਲੋਹਾ ਆਦਿ. ਦੇਖੋ, ਉਪਧਾਤੁ ਅਤੇ ਅਸਟਧਾਤੁ. “ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿਜਾਈ.” (ਮਾਰੂ ਅ: ਮ: ੧) ੫ ਸ਼ਬਦ , ਸਪਰਸ਼, ਰੂਪ, ਰਸ , ਗੰਧ ਇਹ ਪੰਜ ਵਿ੄੥. “ਹਰਿ ਆਪੇ ਪੰਚਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ.” (ਬੈਰਾ ਮ: ੪) “ਇੰਦ੍ਰੀਧਾਤੁ ਸਬਲ ਕਹੀਅਤ ਹੈ.” (ਮਾਰੂ ਮ: ੩) ਦੇਖੋ, ਗੁਣਧਾਤੁ। ੬ ਇੰਦ੍ਰੀਆਂ , ਜੋ ਵਿ੡੄ਆਂ ਨੂੰ ਧਾਰਣ ਕਰਦੀਆਂ ਹਨ. “ਮਨੁ ਮਾਰੇ ਧਾਤੁ ਮਰਿਜਾਇ.” (ਗਉ ਮ: ੩) ੭ ਪੰਜ ਤੱਤ, ਜੋ ਦੇਹ ਨੂੰ ਧਾਰਣ ਕਰਦੇ ਹਨ. “ਜਬ ਚੂਕੈ ਪੰਚਧਾਤੁ ਕੀ ਰਚਨਾ.” (ਮਾਰੂ ਕਬੀਰ) ੮ ਮਾਇਆ. “ਲਿਵ ਧਾਤੁ ਦੁਇ ਰਾਹ ਹੈ.” (ਮ: ੩ ਵਾਰ ਸ੍ਰੀ) ਕਰਤਾਰ ਦੀ ਪ੍ਰੀਤਿ ਅਤੇ ਮਾਇਆ ਦੋ ਮਾਰਗ ਹਨ. “ਨਾਨਕ ਧਾਤੁ ਲਿਵੈ ਜੋੜ ਨ ਆਵਈ.” (ਮ: ੪ ਵਾਰ ਗਉ ੧) ੯ ਅਵਿਦ੍ਯਾ. “ਸੇਇ ਮੁਕਤ ਜਿ ਮਨੁ ਜਿਣਹਿ, ਫਿਰਿ ਧਾਤੁ ਨ ਲਾਗੈ ਆਇ.” (ਗੂਜ ਮ: ੩) ੧੦ ਜੀਵਾਤਮਾ. “ਧਾਤੁ ਮਿਲੈ ਫੁਨ ਧਾਤੁ ਕਉ ਸਿਫਤੀ ਸਿਫਤਿ ਸਮਾਇ.” (ਸ੍ਰੀ ਮ: ੧) ੧੧ ਗੁਣ. ਸਿਫਤ. “ਜੇਹੀ ਧਾਤੁ ਤੇਹਾ ਤਿਨ ਨਾਉ.” (ਸ੍ਰੀ ਮ: ੧) ੧੨ ਵਸਤੂ. ਦ੍ਰਵ੍ਯ ਪਦਾਰਥ. “ਤ੍ਰੈ ਗੁਣ ਸਭਾ ਧਾਤੁ ਹੈ.” (ਸ੍ਰੀ ਮ: ੩) ੧੩ ਸੁਭਾਉ ਪ੍ਰਕ੍ਰਿਤਿ. ਵਾਦੀ. “ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ.” (ਮ: ੧ ਵਾਰ ਮਾਝ) ੧੪ ਵਾਸਨਾ. ਰੁਚਿ. “ਪੰਜਵੈ ਖਾਣ ਪੀਅਣ ਕੀ ਧਾਤੁ.” (ਮ: ੧ ਵਾਰ ਮਾਝ) ੧੫ ਵੀਰਯ. ਮਣੀ। ੧੬ ਵ੍ਯਾਕਰਣ ਅਨੁਸਾਰ ਸ਼ਬਦ ਦਾ ਮੂਲ, ਜਿਸ ਤੋਂ ਕ੍ਰਿਯਾ ਬਣਦੀਆਂ ਹਨ. ਮਸਦਰ. Verbalroot. ਸੰਸਕ੍ਰਿਤ ਭਾ੄੠ ਦੇ ੧੭੦੮ ਧਾਤੁ ਹਨ। ੧੭ ਦੁੱਧ ਦੇਣ ਵਾਲੀ ਗਊ । ੧੮ ਭਾਵ—ਚਾਰ ਵਰਣ ਅਤੇ ਚਾਰ ਮਜਹਬ. “ਅਸਟ ਧਾਤੁ ਇਕ ਧਾਤੁ ਕਰਾਇਆ.” (ਭਾਗੁ) ਇੱਕ ਧਾਤੁ ਦਾ ਅਰਥ ਸਿੱਖ ਧਰਮ ਹੈ। ੧੯ ਸੰਗੀਤ ਅਨੁਸਾਰ ਲੈ ਤਾਰ ਵਿਚ ਬੰਨ੍ਹਿਆ ਹੋਇਆ ਗਾਉਣ ਯੋਗ੍ਯ ਪਦ । ੨੦ ਸੰ. धावितृ—ਧਾਵਿਤ੍ਰਿ. ਵਿ— ਦੌੜਨ ਵਾਲਾ. ਚਲਾਇਮਾਨ. “ਹੋਰੁ ਬਿਰਹਾ ਸਭ ਧਾਤੁ ਹੈ, ਜਬਲਗੁ ਸਾਹਿਬੁ ਪ੍ਰੀਤਿ ਨ ਹੋਇ.” (ਮ: ੩ ਵਾਰ ਸ੍ਰੀ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21403, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.